ਬੈਂਗਲੁਰੂ,29 ਅਪ੍ਰੈਲ,ਦੇਸ਼ ਕਲਿਕ ਬਿਊਰੋ:
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅੱਜ ਸ਼ਨੀਵਾਰ ਨੂੰ ਬੈਂਗਲੁਰੂ ਵਿੱਚ ਬਾਈਜੂਸ(BYJU’s) ਦੇ ਸੰਸਥਾਪਕ ਅਤੇ ਸੀਈਓ ਬਾਈਜੂ ਰਵਿੰਦਰਨ ਦੇ ਤਿੰਨ ਟਿਕਾਣਿਆਂ 'ਤੇ ਤਲਾਸ਼ੀ ਲੈ ਰਿਹਾ ਹੈ। ਈਡੀ ਇਹ ਕਾਰਵਾਈ ਫਾਰੇਨ ਐਕਸਚੇਂਜ ਮੈਨੇਜਮੈਂਟ ਐਕਟ (ਫੇਮਾ) ਦੀਆਂ ਵਿਵਸਥਾਵਾਂ ਦੇ ਤਹਿਤ ਕਰ ਰਹੀ ਹੈ। ਬਾਈਜੂ ਰਵਿੰਦਰਨ ਅਤੇ ਉਨ੍ਹਾਂ ਦੀ ਕੰਪਨੀ ਥਿੰਕ ਐਂਡ ਲਰਨ ਪ੍ਰਾਈਵੇਟ ਲਿਮਟਿਡ ਦੇ ਠਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ ਹੈ।ਏਜੰਸੀ ਦੇ ਅਨੁਸਾਰ, ਅਧਿਕਾਰੀਆਂ ਨੇ ਤਲਾਸ਼ੀ ਦੌਰਾਨ ਅਪਰਾਧਕ ਦਸਤਾਵੇਜ਼ ਅਤੇ ਡਿਜੀਟਲ ਡੇਟਾ ਜ਼ਬਤ ਕੀਤਾ ਹੈ। ਜਾਂਚ ਏਜੰਸੀ ਮੁਤਾਬਕ ਕੰਪਨੀ ਨੂੰ 2011 ਤੋਂ 2023 ਦਰਮਿਆਨ 28,000 ਕਰੋੜ ਰੁਪਏ ਦਾ ਸਿੱਧਾ ਵਿਦੇਸ਼ੀ ਨਿਵੇਸ਼ (FDI) ਮਿਲਿਆ ਹੈ। ਇਸ ਤੋਂ ਇਲਾਵਾ ਕੰਪਨੀ ਐਫਡੀਆਈ ਦੇ ਨਾਂ 'ਤੇ ਵੱਖ-ਵੱਖ ਦੇਸ਼ਾਂ ਨੂੰ ਪੈਸੇ ਵੀ ਭੇਜਦੀ ਸੀ।ਏਜੰਸੀ ਮੁਤਾਬਕ ਇਹ ਕਾਰਵਾਈ ਨਿੱਜੀ ਲੋਕਾਂ ਵੱਲੋਂ ਕੀਤੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਕੀਤੀ ਗਈ ਹੈ। ਇਸ ਤੋਂ ਇਲਾਵਾ ਰਵਿੰਦਰਨ 'ਤੇ ਦੋਸ਼ ਹੈ ਕਿ ਈਡੀ ਨੇ ਉਨ੍ਹਾਂ ਦੇ ਨਾਂ 'ਤੇ ਕਈ ਸੰਮਨ ਜਾਰੀ ਕੀਤੇ, ਪਰ ਉਹ ਈਡੀ ਤੋਂ ਬਚਦਾ ਰਿਹਾ ਅਤੇ ਕਦੇ ਪੇਸ਼ ਨਹੀਂ ਹੋਇਆ।