ਰਿਸ਼ੀਕੇਸ਼, 3 ਮਈ, ਦੇਸ਼ ਕਲਿੱਕ ਬਿਓਰੋ :
ਸੋਸ਼ਲ ਮੀਡੀਆ ਉਤੇ ਇਕ ਵੀਡੀਓ ਖੂਬ ਵਾਇਰਲ ਹੋ ਰਹੇ ਹੈ, ਜਿਸ ਵਿੱਚ ਵਿੱਤ ਮੰਤਰੀ ਅਤੇ ਇਕ ਨੌਜਵਾਨ ਵਿੱਚਕਾਰ ਕੁੱਟਮਾਰ ਹੋ ਰਹੀ ਹੈ। ਉਤਰਾਖੰਡ ਦੇ ਵਿੱਤ ਮੰਤਰੀ ਪ੍ਰੇਮ ਚੰਦ ਅਗਰਵਾਲ ਅਤੇ ਇਕ ਸਥਾਨਕ ਨੌਜਵਾਨ ਵਿੱਚ ਜੰਮਕੇ ਕੁੱਟਮਾਰ ਹੁੰਦੀ ਹੈ। ਰਿਸ਼ੀਕੇਸ਼ ਵਿੱਚ ਵਿੱਤ ਮੰਤਰੀ ਦੇ ਘਰ ਨੇੜੇ ਦੀ ਇਹ ਘਟਨਾ ਦੱਸੀ ਜਾ ਰਹੀ ਹੈ। ਖਬਰਾਂ ਮੁਤਾਬਕ ਵਿੱਤ ਮੰਤਰੀ ਤੇ ਸਥਾਨਕ ਨੌਜਵਾਨ ਸੁਰਿੰਦਰ ਸਿੰਘ ਨੇਗੀ ਵਿਚਕਾਰ ਆਪਸੀ ਕੁੱਟਮਾਰ ਹੋ ਰਹੀ ਹੈ।
ਇਸ ਘਟਨਾ ਤੋਂ ਬਾਅਦ ਮੰਤਰੀ ਨੇ ਗਾਲੀਗਲੋਚ, ਕੱਪੜੇ ਪਾੜਨ ਅਤੇ ਲੁਟ ਕਰਨ ਦਾ ਦੋਸ਼ ਲਗਾਇਆ ਹੈ। ਦੂਜੇ ਪਾਸੇ ਪੀੜਤ ਵਿਅਕਤੀ ਨੇ ਫੇਸਬੁੱਕ ਉਤੇ ਆਪਣਾ ਪੱਖ ਰੱਖਿਆ ਹੈ। ਨੌਜਵਾਨ ਨੇ ਮੰਤਰੀ ਅਤੇ ਉਨ੍ਹਾਂ ਕਰਮਚਾਰੀਆਂ ਉਤੇ ਬਿਨਾਂ ਕਿਸੇ ਉਕਸਾਵੇ ਦੇ ਹਮਲਾ ਕਰਨ ਦਾ ਦੋਸ਼ ਲਗਾਇਆ ਹੈ। ਸੁਰਿੰਦਰ ਸਿੰਘ ਨੇਗੀ ਦਾ ਕਹਿਣਾ ਹੈ ਕਿ ਉਹ ਟ੍ਰੈਫਿਕ ਜਾਮ ਵਿੱਚ ਫਸ ਗਏ ਸਨ। ਉਨ੍ਹਾਂ ਦੀ ਕਾਰ ਦੇ ਕੋਲ ਤੋਂ ਬਿਨਾਂ ਇਹ ਜਾਣੇ ਕਿ ਕੌਣ ਬੈਠੇ ਹਨ ਲੰਘ ਗਏ। ਜਿਸ ਤੋਂ ਬਾਅਦ ਉਨ੍ਹਾਂ ਮੈਨੂੰ ਅਪਸ਼ਬਦ ਕਹੇ ਅਤੇ ਜਦੋਂ ਮੈਂ ਇਸਦਾ ਵਿਰੋਧ ਕੀਤਾ, ਤਾਂ ਉਹ ਲੋਕ ਆਪਣੀ ਕਾਰ ਵਿਚੋਂ ਉਤਰੇ ਅਤੇ ਮੈਨੂੰ ਕੁੱਟਣ ਲੱਗੇ।
ਇਸ ਵਿਚ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਪੁਲਿਸ ਨੂੰ ਨਿਰਪੱਖ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਇਹ ਵੀ ਕਿਹਾ ਕਿ ਕਿਸੇ ਵੀ ਬੇਗੁਨਾਹ ਨੂੰ ਸਜ਼ਾ ਨਾ ਮਿਲੇ। ਮੁੱਖ ਮੰਤਰੀ ਨੇ ਮੰਤਰੀ ਨੂੰ ਤਬਲ ਕੀਤਾ।