ਨਵੀਂ ਦਿੱਲੀ, 20 ਅਪ੍ਰੈਲ :
ਫਰੂਖਾਬਾਦ ਜ਼ਿਲ੍ਹੇ ਦੇ ਦਰੌਰਾ ਪਿੰਡ ਵਿੱਚ ਤੇਜ਼ਾ ਪੀਣ ਨਾਲ 35 ਸਾਲਾ ਔਰਤ ਉਸਦੇ 14 ਪੁੱਤ ਸਾਲਾ ਪੁੱਤ ਦੀ ਵੀ ਮੌਤ ਹੋ ਗਈ। ਪੁਲਿਸ ਦੇ ਮੁਤਾਬਕ ਕਲਾਸ ਅੱਠ ਦੇ ਵਿਦਿਆਰਥੀ ਪ੍ਰੇਮ ਨੂੰ ਉਸਦੀ ਮਾਂ ਮਾਲਤੀ ਦੇਵੀ ਨੇ ਝਿੱੜਕਿਆ ਸੀ, ਇਸ ਤੋਂ ਨਰਾਜ ਹੋ ਕੇ ਉਸਨੇ ਘਰ ਵਿੱਚ ਰੱਖਿਆ ਤੇਜਾਬ ਪੀ ਲਿਆ। ਬੇਟੇ ਦੀ ਹਾਲਤ ਵਿਗੜਦੀ ਦੇਖ ਮਾਂ ਨੇ ਵੀ ਤੇਜਾਬ ਪੀ ਲਿਆ। ਮਾਲਤੀ ਦੇਵੀ ਦੇ ਪਤੀ ਅਵਨੀਸ਼ ਕੁਮਾਰ ਨੇ ਕਿਹਾ, ਜਦੋਂ ਘਟਨਾ ਹੋਈ, ਉਦੋਂ ਮੈਂ ਮੰਦਰ ਵਿੱਚ ਸੀ ਅਤੇ ਘਰ ’ਚ ਮੌਜੂਦ ਮੇਰੀ ਧੀ ਨੇ ਮੈਨੂੰ ਫੋਨ ਕੀਤਾ। ਮੈਂਰ ਘਰ ਪਹੁੰਚਿਆ ਤਾਂ ਪਿੰਡ ਵਾਲਿਆਂ ਦੀ ਮਦਦ ਨਾਲ ਉਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਲੈ ਗਿਆ। ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।
ਸੂਚਨਾ ਮਿਲਣ ਉਤੇ ਪੁਲਿਸ ਹਸਪਤਾਲ ਪਹੁੰਚੀ ਅਤੇ ਲਾਸ਼ਾਂ ਨੂੰ ਪੋਸਟਮਾਰਟਕ ਲਈ ਭੇਜ ਦਿੱਤਾ ਗਿਆ।
ਪੁਲਿਸ ਸੁਪਰਡੈਂਟ (ਐਸਪੀ) ਡਾ. ਸੰਜੇ ਕੁਮਾਰ ਸਿੰਘ ਨੇ ਕਿਹਾ ਕਿ ਜਾਂਚ ਜਾਰੀ ਹੈ ਅਤੇ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
(ਆਈਏਐਨਐਸ)