ਗੁਹਾਟੀ, 16 ਅਗਸਤ :
ਸੁਤੰਤਰਤਾ ਦਿਵਸ ਸਮਾਰੋਹ ਦੌਰਾਨ ਭਾਰਤੀ ਜਨਮਾ ਪਾਰਟੀ ਦੇ ਮੁੱਖ ਦਫ਼ਤਰ ਉਤੇ ਕਥਿਤ ਤੌਰ ਉਤੇ ਪੁੱਠਾ ਤਿਰੰਗਾ ਝੰਡਾ ਲਹਿਰਾਉਣ ਦੇ ਦੋਸ਼ ਵਿੱਚ ਅਸਾਮ ਭਾਜਪਾ ਪ੍ਰਧਾਨ ਭਾਬੇਸ਼ ਕਲਿਤਾ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ।
ਨਵੀਂ ਦਿੱਲੀ, 16 ਅਗਸਤ, ਦੇਸ਼ ਕਲਿਕ ਬਿਊਰੋ :
ਦਿੱਲੀ ਦੇ ਪੁਰਾਣੇ ਰੇਲਵੇ ਪੁਲ 'ਤੇ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਇਕ ਵਾਰ ਫਿਰ ਖ਼ਤਰੇ ਦੇ ਨਿਸ਼ਾਨ ਤੋਂ ਵੱਧ ਕੇ 205.39 ਮੀਟਰ ਤੱਕ ਪਹੁੰਚ ਗਿਆ ਹੈ ਤੇ ਨੀਵੇਂ ਇਲਾਕਿਆਂ ‘ਚ ਪਾਣੀ ਭਰ ਗਿਆ ਹੈ।
ਨਵੀਂ ਦਿੱਲੀ, 15 ਅਗਸਤ, ਦੇਸ਼ ਕਲਿਕ ਬਿਊਰੋ :ਦੇਸ਼ ਅੱਜ 77ਵਾਂ ਸੁਤੰਤਰਤਾ ਦਿਵਸ ਮਨਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲੇ 'ਤੇ 10ਵੀਂ ਵਾਰ ਤਿਰੰਗਾ ਲਹਿਰਾਇਆ। ਇਸ ਦੌਰਾਨ 21 ਤੋਪਾਂ ਦੀ ਸਲਾਮੀ ਦਿੱਤੀ ਗਈ।ਇਸ ਦੌਰਾਨ ਉਨ੍ਹਾਂ ਨੇ ਮਣੀਪੁਰ ਵਿੱਚ ਹੋਈ ਹਿੰਸਾ ਦਾ ਜ਼ਿਕਰ ਕੀਤਾ।
ਸ਼ਿਮਲਾ, 14 ਅਗਸਤ, ਦੇਸ਼ ਕਲਿਕ ਬਿਊਰੋ :ਹਿਮਾਚਲ ਦੀ ਰਾਜਧਾਨੀ ਸ਼ਿਮਲਾ ਵਿੱਚ ਅੱਜ ਸੋਮਵਾਰ ਸਵੇਰੇ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੋਂ ਦੇ ਸਮਰਹਿੱਲ ਇਲਾਕੇ ਵਿੱਚ ਸਥਿਤ ਸ਼ਿਵ ਬਾਵੜੀ ਮੰਦਰ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਕਾਰਨ ਡਿੱਗ ਗਿਆ। ਇੱਥੇ ਮੌਜੂਦ 25 ਤੋਂ ਵੱਧ ਲੋਕ ਮਲਬੇ ਹੇਠ ਦੱਬ ਗਏ।
ਸ਼ਿਮਲਾ, 14 ਅਗਸਤ, ਦੇਸ਼ ਕਲਿਕ ਬਿਊਰੋ :ਹਿਮਾਚਲ ਪ੍ਰਦੇਸ਼ ਦੇ ਕੰਡਾਘਾਟ ਸਬ ਡਿਵੀਜ਼ਨ ਦੇ ਜਾਦੋਂ ਪਿੰਡ ਵਿਚ ਬੱਦਲ ਫੱਟਣ ਦੀ ਘਟਨਾ ਵਿਚ ਮਰਨ ਵਾਲਿਆਂ ਦੀ ਗਿਣਤੀ ਸੱਤ ਹੋ ਗਈ ਹੈ।ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਇਸ ਸੰਬੰਧੀ ਟਵੀਟ ਕਰ ਲੋਕਾਂ ਮੌਤ ’ਤੇ ਦੁੱਖ ਪ੍ਰਗਟਾਇਆ ਹੈ।
ਭੋਪਾਲ, 13 ਅਗਸਤ, ਦੇਸ਼ ਕਲਿਕ ਬਿਊਰੋ :ਭੋਪਾਲ, ਇੰਦੌਰ ਅਤੇ ਗਵਾਲੀਅਰ ਸਮੇਤ 41 ਜ਼ਿਲ੍ਹਿਆਂ ਵਿੱਚ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ, ਸੂਬਾ ਕਾਂਗਰਸ ਪ੍ਰਧਾਨ ਕਮਲਨਾਥ, ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਅਰੁਣ ਯਾਦਵ ਅਤੇ ਜੈਰਾਮ ਰਮੇਸ਼ ਵਿਰੁੱਧ ਐਫਆਈਆਰ ਦਰਜ ਕੀਤੀਆਂ ਗਈਆਂ ਹਨ।
ਪੁਣੇ, 13 ਅਗਸਤ,ਦੇਸ਼ ਕਲਿਕ ਬਿਊਰੋ :ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਅਤੇ ਐਨਸੀਪੀ ਮੁਖੀ ਸ਼ਰਦ ਪਵਾਰ ਨੇ ਸ਼ਨੀਵਾਰ ਨੂੰ ਪੁਣੇ ਵਿੱਚ ਇੱਕ ਗੁਪਤ ਮੀਟਿੰਗ ਕੀਤੀ। ਇਹ ਮੀਟਿੰਗ ਸ਼ਾਮ ਨੂੰ ਕੋਰੇਗਾਂਵ ਪਾਰਕ ਇਲਾਕੇ ਦੀ ਲੇਨ ਨੰਬਰ 3 ਵਿੱਚ ਸਥਿਤ ਇੱਕ ਵਪਾਰੀ ਦੇ ਬੰਗਲੇ ਵਿੱਚ ਹੋਈ। ਕਰੀਬ 1 ਘੰਟੇ ਤੱਕ ਚੱਲੀ ਇਸ ਬੈਠਕ 'ਚ ਐੱਨਸੀਪੀ ਨੇਤਾ ਜਯੰਤ ਪਾਟਿਲ ਵੀ ਮੌਜੂਦ ਸਨ।
ਨਵੀਂ ਦਿੱਲੀ, 12 ਅਗਸਤ, ਦੇਸ਼ ਕਲਿਕ ਬਿਊਰੋ :ਸੁਹੇਲਦੇਵ ਐਕਸਪ੍ਰੈਸ ਦੇ ਦੋ ਡੱਬਿਆਂ ਦੀ ਲਾਈਟ ਬੰਦ ਹੋ ਗਈ। ਜਿਸ ਕਾਰਨ ਯਾਤਰੀ ਪਰੇਸ਼ਾਨ ਹੋ ਗਏ ਅਤੇ ਉਨ੍ਹਾਂ ਨੇ ਆਪਣਾ ਸਾਰਾ ਗੁੱਸਾ ਟੀਟੀਈ 'ਤੇ ਕੱਢਿਆ। ਦਰਅਸਲ ਜਿਵੇਂ ਹੀ ਰੇਲਗੱਡੀ ਦਿੱਲੀ ਦੇ ਆਨੰਦ ਵਿਹਾਰ ਤੋਂ ਯੂਪੀ ਦੇ ਗਾਜ਼ੀਪੁਰ ਲਈ ਰਵਾਨਾ ਹੋਈ, ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਟਰੇਨ ਦੇ ਦੋ ਡੱਬਿਆਂ ਦੀ ਬਿਜਲੀ ਚਲੀ ਗਈ।
ਨਵੀਂ ਦਿੱਲੀ, 12 ਅਗਸਤ, ਦੇਸ਼ ਕਲਿਕ ਬਿਊਰੋ :
ਉਤਰਾਖੰਡ ਦੇ ਰੁਦਰਪ੍ਰਯਾਗ 'ਚ ਜ਼ਮੀਨ ਖਿਸਕਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਕੇਦਾਰਨਾਥ ਯਾਤਰਾ ਰੂਟ 'ਤੇ ਵਾਪਰਿਆ।
ਅੰਮ੍ਰਿਤਸਰ, 12 ਅਗਸਤ, ਦੇਸ਼ ਕਲਿਕ ਬਿਊਰੋ :
ਏਅਰ ਏਸ਼ੀਆ-ਐਕਸ ਅੰਮ੍ਰਿਤਸਰ ਹਵਾਈ ਅੱਡੇ ਤੋਂ ਕੁਆਲਾਲੰਪੁਰ ਲਈ ਸਿੱਧੀ ਉਡਾਣ ਸ਼ੁਰੂ ਕਰਨ ਜਾ ਰਹੀ ਹੈ। ਇਹ ਉਡਾਣ 3 ਸਤੰਬਰ ਨੂੰ ਅੰਮ੍ਰਿਤਸਰ ਤੋਂ ਸ਼ੁਰੂ ਹੋਣ ਵਾਲੀ ਹੈ। ਏਅਰਲਾਈਨਜ਼ ਨੇ ਇਸ ਦੀ ਆਨਲਾਈਨ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ।