ਨਵੀਂ ਦਿੱਲੀ,30 ਜੁਲਾਈ,ਦੇਸ਼ ਕਲਿਕ ਬਿਊਰੋ:
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ 30 ਜੁਲਾਈ ਨੂੰ ਆਪਣੇ ਮਨ ਕੀ ਬਾਤ ਪ੍ਰੋਗਰਾਮ ਰਾਹੀਂ ਦੇਸ਼ ਵਾਸੀਆਂ ਨਾਲ ਗੱਲਬਾਤ ਕਰਨਗੇ। ਇਹ ਪੀਐਮ ਮੋਦੀ ਦੀ ਮਨ ਕੀ ਬਾਤ ਦਾ 103ਵਾਂ ਐਪੀਸੋਡ ਹੋਵੇਗਾ। ਇਹ ਪ੍ਰੋਗਰਾਮ ਸਵੇਰੇ 11 ਵਜੇ ਟੈਲੀਕਾਸਟ ਕੀਤਾ ਜਾਵੇਗਾ।ਇਕ ਅਧਿਐਨ ਮੁਤਾਬਕ 23 ਕਰੋੜ ਲੋਕ ਮਨ ਕੀ ਬਾਤ ਦੇ ਨਿਯਮਿਤ ਸਰੋਤੇ ਹਨ। ਇਸ ਦੇ ਨਾਲ ਹੀ ਘੱਟੋ-ਘੱਟ 100 ਕਰੋੜ ਲੋਕਾਂ ਨੇ ਇਸ ਪ੍ਰੋਗਰਾਮ ਨੂੰ ਇੱਕ ਵਾਰ ਜ਼ਰੂਰ ਸੁਣਿਆ ਹੋਵੇਗਾ।ਜਿਕਰਯੋਗ ਹੈ ਕਿ ਪੀਐਮ ਮੋਦੀ ਦੀ ਮਨ ਕੀ ਬਾਤ ਦਾ 102ਵਾਂ ਐਪੀਸੋਡ 18 ਜੂਨ ਨੂੰ ਆਇਆ ਸੀ। ਇਸ ਐਪੀਸੋਡ ਵਿੱਚ, ਉਨ੍ਹਾਂ ਨੇ ਯੋਗ ਦਿਵਸ, ਐਮਰਜੈਂਸੀ, ਖੇਡਾਂ, 2025 ਤੱਕ ਭਾਰਤ ਨੂੰ ਟੀਬੀ ਮੁਕਤ ਬਣਾਉਣ ਦੀ ਮੁਹਿੰਮ ਅਤੇ ਕੁਦਰਤ ਦੀ ਸੰਭਾਲ ਬਾਰੇ ਗੱਲ ਕੀਤੀ ਸੀ। ਇਹ ਸ਼ੋਅ ਮਹੀਨੇ ਦੇ ਆਖਰੀ ਐਤਵਾਰ ਨੂੰ ਟੈਲੀਕਾਸਟ ਹੁੰਦਾ ਹੈ ਪਰ ਪੀਐਮ ਮੋਦੀ 21 ਜੂਨ ਤੋਂ 24 ਜੂਨ ਤੱਕ ਅਮਰੀਕਾ ਦੇ ਦੌਰੇ 'ਤੇ ਸਨ। ਅਜਿਹੇ 'ਚ ਇਕ ਹਫਤਾ ਪਹਿਲਾਂ ਪ੍ਰੋਗਰਾਮ ਪ੍ਰਸਾਰਿਤ ਕੀਤਾ ਗਿਆ ਸੀ।