ਨਵੀਂ ਦਿੱਲੀ, 16 ਅਗਸਤ, ਦੇਸ਼ ਕਲਿਕ ਬਿਊਰੋ :
ਦਿੱਲੀ ਦੇ ਪੁਰਾਣੇ ਰੇਲਵੇ ਪੁਲ 'ਤੇ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਇਕ ਵਾਰ ਫਿਰ ਖ਼ਤਰੇ ਦੇ ਨਿਸ਼ਾਨ ਤੋਂ ਵੱਧ ਕੇ 205.39 ਮੀਟਰ ਤੱਕ ਪਹੁੰਚ ਗਿਆ ਹੈ ਤੇ ਨੀਵੇਂ ਇਲਾਕਿਆਂ ‘ਚ ਪਾਣੀ ਭਰ ਗਿਆ ਹੈ। ਕੇਂਦਰੀ ਜਲ ਕਮਿਸ਼ਨ (CWC) ਦੇ ਅੰਕੜਿਆਂ ਦੇ ਅਨੁਸਾਰ, ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ, ਮੰਗਲਵਾਰ ਰਾਤ 10 ਵਜੇ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ 205.39 ਮੀਟਰ ਹੋ ਗਿਆ।ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਭਾਰੀ ਮੀਂਹ ਕਾਰਨ ਨਦੀ ਦੇ ਪਾਣੀ ਦੇ ਪੱਧਰ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਸ਼ਾਮ 6 ਵਜੇ ਪੁਰਾਣੇ ਰੇਲਵੇ ਪੁਲ 'ਤੇ ਪਾਣੀ ਦਾ ਪੱਧਰ 204.94 ਮੀਟਰ ਸੀ। CWC ਦੇ ਅਨੁਸਾਰ, ਯਮੁਨਾ ਦੇ ਪਾਣੀ ਦਾ ਪੱਧਰ ਦਿੱਲੀ ਵਿੱਚ ਦੁਪਹਿਰ 3 ਵਜੇ ਚੇਤਾਵਨੀ ਪੱਧਰ ਨੂੰ ਪਾਰ ਕਰ ਗਿਆ ਅਤੇ ਪਾਣੀ ਦਾ ਪੱਧਰ 204.57 ਮੀਟਰ ਹੋ ਗਿਆ ਸੀ। 'ਅਲਰਟ' ਪੱਧਰ 204.5 ਮੀਟਰ ਹੈ।