ਨਵੀਂ ਦਿੱਲੀ, 12 ਅਗਸਤ, ਦੇਸ਼ ਕਲਿਕ ਬਿਊਰੋ :
ਸੁਹੇਲਦੇਵ ਐਕਸਪ੍ਰੈਸ ਦੇ ਦੋ ਡੱਬਿਆਂ ਦੀ ਲਾਈਟ ਬੰਦ ਹੋ ਗਈ। ਜਿਸ ਕਾਰਨ ਯਾਤਰੀ ਪਰੇਸ਼ਾਨ ਹੋ ਗਏ ਅਤੇ ਉਨ੍ਹਾਂ ਨੇ ਆਪਣਾ ਸਾਰਾ ਗੁੱਸਾ ਟੀਟੀਈ 'ਤੇ ਕੱਢਿਆ। ਦਰਅਸਲ ਜਿਵੇਂ ਹੀ ਰੇਲਗੱਡੀ ਦਿੱਲੀ ਦੇ ਆਨੰਦ ਵਿਹਾਰ ਤੋਂ ਯੂਪੀ ਦੇ ਗਾਜ਼ੀਪੁਰ ਲਈ ਰਵਾਨਾ ਹੋਈ, ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਟਰੇਨ ਦੇ ਦੋ ਡੱਬਿਆਂ ਦੀ ਬਿਜਲੀ ਚਲੀ ਗਈ। ਜਿਸ ਤੋਂ ਬਾਅਦ ਗੁੱਸੇ 'ਚ ਆਏ ਯਾਤਰੀਆਂ ਨੇ ਟੀਟੀਈ ਨੂੰ ਟਾਇਲਟ 'ਚ ਬੰਦ ਕਰ ਦਿੱਤਾ।ਸਮਾਚਾਰ ਏਜੰਸੀ ਪੀਟੀਆਈ ਦੀ ਰਿਪੋਰਟ ਮੁਤਾਬਕ ਦਿੱਲੀ ਦੇ ਆਨੰਦ ਵਿਹਾਰ ਟਰਮੀਨਲ ਤੋਂ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਜਾ ਰਹੀ ਸੁਹੇਲਦੇਵ ਸੁਪਰਫਾਸਟ ਐਕਸਪ੍ਰੈਸ ਟਰੇਨ ਦੇ ਦੋ ਡੱਬਿਆਂ ਵਿੱਚ ਬਿਜਲੀ ਦੀ ਸਪਲਾਈ ਅਚਾਨਕ ਬੰਦ ਹੋਣ ਤੋਂ ਬਾਅਦ ਯਾਤਰੀਆਂ ਨੇ ਸ਼ੁੱਕਰਵਾਰ ਨੂੰ ਟਿਕਟ ਕੁਲੈਕਟਰ (ਟੀਟੀਈ) ਨੂੰ ਟਾਇਲਟ ਵਿੱਚ ਬੰਦ ਕਰ ਦਿੱਤਾ।ਇਸ ਦੌਰਾਨ ਰੇਲਵੇ ਪੁਲਿਸ ਬਲ (ਆਰ.ਪੀ.ਐਫ.) ਨੇ ਅਧਿਕਾਰੀਆਂ ਨਾਲ ਮੁਸਾਫਰਾਂ ਨੂੰ ਭਰੋਸਾ ਦਿਵਾਇਆ ਕਿ ਇਸ ਸਮੱਸਿਆ ਨੂੰ ਜਲਦੀ ਹੱਲ ਕਰ ਲਿਆ ਜਾਵੇਗਾ।ਬੀ1 ਕੋਚ ਦੀ ਸਮੱਸਿਆ ਦੇ ਕਾਰਨਾਂ ਦੀ ਜਾਂਚ ਸ਼ੁਰੂ ਕੀਤੀ ਅਤੇ ਸਮੱਸਿਆ ਨੂੰ ਠੀਕ ਕੀਤਾ। ਇਸ ਤੋਂ ਬਾਅਦ ਬੀ2 ਕੋਚ ਵਿੱਚ ਵੀ ਬਿਜਲੀ ਬਹਾਲ ਹੋ ਗਈ ਅਤੇ ਟਰੇਨ ਆਪਣੀ ਮੰਜ਼ਿਲ ਲਈ ਰਵਾਨਾ ਹੋ ਗਈ।