ਮੁੰਬਈ, 1 ਅਗਸਤ, ਦੇਸ਼ ਕਲਿਕ ਬਿਊਰੋ :
ਮਹਾਰਾਸ਼ਟਰ ਦੇ ਠਾਣੇ 'ਚ ਸ਼ਾਹਪੁਰ ਨੇੜੇ ਸਮਰਿਧੀ ਐਕਸਪ੍ਰੈੱਸ ਹਾਈਵੇ 'ਤੇ ਸੋਮਵਾਰ ਦੇਰ ਰਾਤ ਇਕ ਹਾਦਸਾ ਵਾਪਰਿਆ।ਸਰਲਾਂਬੇ ਵਿੱਚ ਬਣ ਰਹੇ ਪੁਲ ਤੋਂ ਗਾਡਰ ਲਗਾਉਣ ਵਾਲੀ ਮਸ਼ੀਨ ਡਿੱਗਣ ਕਾਰਨ 14 ਮਜ਼ਦੂਰਾਂ ਦੀ ਮੌਤ ਹੋ ਗਈ। ਜਦਕਿ 3 ਲੋਕ ਜ਼ਖਮੀ ਹੋ ਗਏ।ਸ਼ਾਹਪੁਰ ਪੁਲਸ ਮੁਤਾਬਕ ਸਮ੍ਰਿਧੀ ਐਕਸਪ੍ਰੈਸ ਹਾਈਵੇਅ ਦੇ ਤੀਜੇ ਪੜਾਅ ਦਾ ਨਿਰਮਾਣ ਕੰਮ ਚੱਲ ਰਿਹਾ ਸੀ। ਜਿਸ ਵਿੱਚ ਮਸ਼ੀਨ ਦੀ ਵਰਤੋਂ ਕੀਤੀ ਜਾ ਰਹੀ ਸੀ।ਪੁਲਿਸ ਅਤੇ ਫਾਇਰ ਬ੍ਰਿਗੇਡ ਸਾਂਝੇ ਤੌਰ 'ਤੇ ਬਚਾਅ ਕਾਰਜ 'ਚ ਲੱਗੇ ਹੋਏ ਹਨ।ਖਬਰਾਂ ਮੁਤਾਬਕ ਕਰੀਬ 15 ਲਾਸ਼ਾਂ ਨੂੰ ਸ਼ਾਹਪੁਰ ਉਪ-ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ ਹੈ। ਤਿੰਨ ਤੋਂ ਚਾਰ ਜ਼ਖ਼ਮੀ ਹਨ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਹੈ। ਹਨੇਰਾ ਹੋਣ ਕਾਰਨ ਇਹ ਨਹੀਂ ਕਿਹਾ ਜਾ ਸਕਿਆ ਕਿ ਹੋਰ ਕਿੰਨੇ ਲੋਕ ਮਸ਼ੀਨ ਦੇ ਗਾਡਰ ਹੇਠਾਂ ਦੱਬੇ ਗਏ।