ਸ਼੍ਰੀਨਗਰ, 30 ਜੁਲਾਈ, ਦੇਸ਼ ਕਲਿਕ ਬਿਊਰੋ:
ਕਸ਼ਮੀਰ ਦੇ ਕੁਲਗਾਮ 'ਚ ਅੱਤਵਾਦੀਆਂ ਨੇ ਫੌਜ ਦੇ ਇਕ ਜਵਾਨ ਨੂੰ ਅਗਵਾ ਕਰ ਲਿਆ ਹੈ। ਇਸ 25 ਸਾਲਾ ਜਵਾਨ ਦਾ ਨਾਂ ਜਾਵੇਦ ਅਹਿਮਦ ਵਾਨੀ ਹੈ। ਅੱਤਵਾਦੀਆਂ ਨੇ ਸ਼ਨੀਵਾਰ ਰਾਤ ਕਰੀਬ 8 ਵਜੇ ਉਸ ਨੂੰ ਆਪਣੀ ਕਾਰ ‘ਚੋਂ ਅਗਵਾ ਕਰ ਲਿਆ। ਕਾਰ ਵਿੱਚ ਖੂਨ ਦੇ ਨਿਸ਼ਾਨ ਵੀ ਮਿਲੇ ਹਨ। ਵਾਨੀ ਦੀ ਪੋਸਟਿੰਗ ਲੇਹ ਵਿੱਚ ਹੈ।ਜਾਵੇਦ ਦੇ ਮਾਤਾ-ਪਿਤਾ ਨੇ ਅੱਤਵਾਦੀਆਂ ਨੂੰ ਉਨ੍ਹਾਂ ਦੇ ਪੁੱਤਰ ਨੂੰ ਰਿਹਾਅ ਕਰਨ ਦੀ ਬੇਨਤੀ ਕੀਤੀ ਹੈ। ਵਾਨੀ ਈਦ ਦੀਆਂ ਛੁੱਟੀਆਂ ਮਨਾਉਣ ਘਰ ਆਇਆ ਹੋਇਆ ਸੀ। ਵਾਨੀ ਸ਼ਨੀਵਾਰ ਨੂੰ ਆਪਣੀ ਕਾਰ 'ਚ ਕਿਧਰੇ ਜਾ ਰਿਹਾ ਸੀ। ਕਈ ਘੰਟੇ ਲਾਪਤਾ ਰਹਿਣ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਉਸ ਦੀ ਭਾਲ ਸ਼ੁਰੂ ਕੀਤੀ।ਤਲਾਸ਼ੀ ਦੌਰਾਨ ਉਸ ਦੀ ਅਨਲੌਕ ਕਾਰ ਕੁਲਗਾਮ ਨੇੜੇ ਪ੍ਰਹਾਲ ਤੋਂ ਬਰਾਮਦ ਹੋਈ। ਕਾਰ 'ਚੋਂ ਜਵਾਨ ਦੀਆਂ ਚੱਪਲਾਂ ਅਤੇ ਖੂਨ ਦੇ ਨਿਸ਼ਾਨ ਮਿਲੇ ਹਨ। ਫੌਜ ਦੀ ਟੀਮ ਤਲਾਸ਼ੀ ਮੁਹਿੰਮ ਚਲਾ ਰਹੀ ਹੈ। ਇਲਾਕੇ ਵਿੱਚ ਨਾਕਾਬੰਦੀ ਕਰ ਦਿੱਤੀ ਗਈ ਹੈ।