ਨਵੀਂ ਦਿੱਲੀ, 3 ਸਤੰਬਰ, ਦੇਸ਼ ਕਲਿੱਕ ਬਿਓਰੋ :
ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਉਤੇ ਚਲ ਰਹੇ ਕਰਮਚਾਰੀਆਂ ਨੂੰ ਛੱਤੀਸਗੜ੍ਹ ਦੀ ਸੂਬਾ ਸਰਕਾਰ ਨੇ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ। ਪਿਛਲੇ ਕਰੀਬ 13 ਦਿਨਾਂ ਤੋਂ ਕੰਮ ਬੰਦ ਕਰਕੇ ਹੜਤਾਲ ਉਤੇ ਚਲ ਰਹੇ ਸਨ। ਸੰਘਰਸ਼ਕਾਰੀਆਂ ਉਤੇ ਵੱਡੀ ਕਾਰਵਾਈ ਕਰਦੇ ਹੋਏ ਛੱਤੀਸਗੜ੍ਹ ਸਰਕਾਰ ਨੇ ਬੀਤੇ ਦਿਨ ਡੇਢ ਹਜ਼ਾਰ ਤੋਂ ਵੱਧ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ।