ਗੁਹਾਟੀ, 16 ਅਗਸਤ :
ਸੁਤੰਤਰਤਾ ਦਿਵਸ ਸਮਾਰੋਹ ਦੌਰਾਨ ਭਾਰਤੀ ਜਨਮਾ ਪਾਰਟੀ ਦੇ ਮੁੱਖ ਦਫ਼ਤਰ ਉਤੇ ਕਥਿਤ ਤੌਰ ਉਤੇ ਪੁੱਠਾ ਤਿਰੰਗਾ ਝੰਡਾ ਲਹਿਰਾਉਣ ਦੇ ਦੋਸ਼ ਵਿੱਚ ਅਸਾਮ ਭਾਜਪਾ ਪ੍ਰਧਾਨ ਭਾਬੇਸ਼ ਕਲਿਤਾ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ।
ਪੁਲਿਸ ਸੂਤਰਾਂ ਮੁਤਾਬਕ ਕਲਿਤਾ ਉਤੇ ਦੇਸ਼ ਧ੍ਰੋਹੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਉਂਦੇ ਹੋਏ ਤਿੰਨ ਲੋਕਾਂ ਨੇ ਮੰਗਲਵਾਰ ਦੀ ਸ਼ਾਮ ਨੂੰ ਨਗਾਂਵ ਸਦਰ ਪੁਲਿਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।
ਉਨ੍ਹਾਂ ਦਾਅਵਾ ਕੀਤਾ ਹੈ ਕਿ ਸੂਬਾ ਭਾਜਪਾ ਆਗੂ ਨੂੰ ਇਸ ਤੱਥ ਦੀ ਜਾਣਕਾਰੀ ਸੀ ਕਿ ਤਿਰੰਗਾ ਪੁਠਾ ਰੱਖਿਆ ਗਿਆ ਸੀ ਅਤੇ ਇਸ ਦੇ ਬਾਵਜੂਦ ਉਨ੍ਹਾਂ ਇਸ ਨੂੰ ਲਹਿਰਾਇਆ ਹੈ।
ਜਦੋਂ ਇਹ ਦੱਸਿਆ ਗਿਆ ਕਿ ਝੰਡਾ ਪੁਠਾ ਲਹਿਰਾਇਆ ਗਿਆ ਹੈ, ਤਾਂ ਇਸ ਨੂੰ ਠੀਕ ਕੀਤਾ ਗਿਆ।
ਘਟਨਾ ਉਤੇ ਪ੍ਰਤੀਕਿਰਿਆ ਦਿੰਦੇ ਹੋਏ ਕਲਿਤਾ ਨੇ ਬੁੱਧਵਾਰ ਨੂੰ ਦੱਸਿਆ , ‘ਪਾਰਟੀ ਵਰਕਰਾਂ ਜੋ ਝੰਡਾ ਲਹਿਰਾਉਣ ਦੇ ਇੰਚਾਰਜ ਸਨ, ਉਹ ਇਸ ਗੱਲ ਤੋਂ ਅਣਜਾਣ ਸਨ ਕਿ ਪੁੱਠਾ ਲਹਿਰਾਇਆ ਗਿਆ ਸੀ। ਇਸ ਕਾਰਨ ਇਹ ਸਾਡੀ ਜਾਣਕਾਰੀ ਤੋਂ ਬਿਨਾਂ ਪੁੱਠਾ ਹੋ ਗਿਆ।‘ (ਆਈਏਐਨਐਸ)