ਨਵੀਂ ਦਿੱਲੀ, 12 ਅਗਸਤ, ਦੇਸ਼ ਕਲਿਕ ਬਿਊਰੋ :
ਉਤਰਾਖੰਡ ਦੇ ਰੁਦਰਪ੍ਰਯਾਗ 'ਚ ਜ਼ਮੀਨ ਖਿਸਕਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਕੇਦਾਰਨਾਥ ਯਾਤਰਾ ਰੂਟ 'ਤੇ ਵਾਪਰਿਆ। ਪਹਾੜ ਤੋਂ ਡਿੱਗਦੇ ਵੱਡੇ ਪੱਥਰਾਂ ਦੇ ਹੇਠਾਂ ਇੱਕ ਵਾਹਨ ਦਬ ਗਿਆ, 12 ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਮਲਬੇ ਨੂੰ ਹਟਾਇਆ ਗਿਆ।ਅੱਜ ਸ਼ਨੀਵਾਰ ਨੂੰ ਕਾਰ 'ਚੋਂ ਪੰਜ ਲਾਸ਼ਾਂ ਮਿਲੀਆਂ ਹਨ। ਇਹ ਸਾਰੇ ਗੁਜਰਾਤ ਤੋਂ ਆਏ ਸਨ ਜੋ ਕੇਦਾਰਨਾਥ ਦੇ ਦਰਸ਼ਨਾਂ ਲਈ ਆਏ ਸਨ।ਇਸੇ ਦੌਰਾਨ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇਅ 'ਤੇ ਮੰਡੀ ਤੋਂ ਛੇ ਮੀਲ ਦੀ ਦੂਰੀ 'ਤੇ ਸ਼ੁੱਕਰਵਾਰ ਰਾਤ ਚੱਲਦੀ ਆਲਟੋ ਕਾਰ 'ਤੇ ਪੱਥਰ ਡਿੱਗਣ ਕਾਰਨ ਪੰਜ ਸਾਲਾ ਬੱਚੇ ਦੀ ਮੌਤ ਹੋ ਗਈ।ਭਾਰਤੀ ਮੌਸਮ ਵਿਭਾਗ ਨੇ ਉੱਤਰੀ ਪੂਰਬੀ ਰਾਜਾਂ ਬਿਹਾਰ, ਯੂਪੀ, ਉਤਰਾਖੰਡ, ਹਿਮਾਚਲ, ਪੰਜਾਬ ਸਮੇਤ 13 ਰਾਜਾਂ ‘ਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ।ਇਨ੍ਹਾਂ ਰਾਜਾਂ ਵਿੱਚ ਅਗਲੇ 24 ਘੰਟਿਆਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਉੱਤਰਾਖੰਡ ਵਿੱਚ ਆਰੇਂਜ ਅਲਰਟ ਜਾਰੀ ਕੀਤਾ ਹੈ।