ਪਰਥ, 30 ਅਕਤੂਬਰ, ਦੇਸ਼ ਕਲਿਕ ਬਿਊਰੋ :
ਟੀਮ ਇੰਡੀਆ ਅੱਜ ਟੀ-20 ਵਿਸ਼ਵ ਕੱਪ ਵਿੱਚ ਆਪਣਾ ਤੀਜਾ ਮੈਚ ਖੇਡੇਗੀ। ਪਰਥ 'ਚ ਹੋਣ ਵਾਲੇ ਸੁਪਰ-12 ਗਰੁੱਪ-2 ਦੇ ਮੈਚ 'ਚ ਭਾਰਤ ਦਾ ਸਾਹਮਣਾ ਦੱਖਣੀ ਅਫਰੀਕਾ ਨਾਲ ਹੋਵੇਗਾ। ਪਹਿਲੇ ਦੋ ਮੈਚਾਂ 'ਚ ਪਾਕਿਸਤਾਨ ਅਤੇ ਨੀਦਰਲੈਂਡ ਨੂੰ ਹਰਾਉਣ ਵਾਲੀ ਭਾਰਤੀ ਟੀਮ ਜੇਕਰ ਇਹ ਮੈਚ ਜਿੱਤ ਜਾਂਦੀ ਹੈ ਤਾਂ ਸੈਮੀਫਾਈਨਲ 'ਚ ਉਸ ਦੇ ਪ੍ਰਵੇਸ਼ ਦਾ ਦਾਅਵਾ ਕਾਫੀ ਮਜ਼ਬੂਤ ਹੋ ਜਾਵੇਗਾ।