ਹੁਸ਼ਿਆਰਪੁਰ, 25 ਅਕਤੂਬਰ: ਦੇਸ਼ ਕਲਿੱਕ ਬਿਓਰੋ
ਸਿੱਖਿਆ ਵਿਭਾਗ ਦੇ ਹੁਕਮਾਂ ਅਨੁਸਾਰ ਗੁਰਸ਼ਰਨ ਸਿੰਘ ਜਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਹੁਸ਼ਿਆਰਪੁਰ ਕਮ ਪ੍ਰਧਾਨ ਜਿਲ੍ਹਾ ਟੂਰਨਾਮੈਂਟ ਕਮੇਟੀਦੀ ਪ੍ਰਧਾਨਗੀ ਤੇ ਧੀਰਜ ਵਸ਼ਿਸ਼ਟ ਉਪ ਜਿਲ੍ਹਾ ਸਿੱਖਿਆ ਅਫਸਰ(ਸੈ.ਸਿੱ.) ਅਤੇ ਦਲਜੀਤ ਸਿੰਘ ਡੀ ਐਮ ਸਪੋਰਟਸ ਦੀ ਨਿਗਰਾਨੀ ਹੇਠ ਜਿਲ੍ਹਾ ਟਰਾਇਲ ਵਾਲੀਆਂ ਖੇਡਾਂ ਮਿਤੀ 26 ਅਕਤੂਬਰ ਨੂੰ ਵੱਖ-ਵੱਖ ਸਥਾਨਾਂ ਸਸਸਸ ਬਾਗਪੁਰ, ਸਸਸਸ ਖੁਆਸਪੁਰਹੀਰਾ, ਸਸਸਸ ਮਾਹਿਲਪੁਰ, ਸਹਸ ਸਕੂਲ ਮੇਘੋਵਾਲ ਗੰਜੀਆਂ ਹੋਣਗੀਆਂ ਜਦਕਿ ਜਿਲ੍ਹੇ ਦੇ ਗੱਤਕਾ ਸਸਸਸ ਡੱਫਰ, ਕਿੱਕ ਬਾਕਸਿੰਗ ਦੇ ਟਰਾਇਲ ਮਿਤੀ 1 ਤੋਂ 2 ਨਵੰਬਰ ਤੱਕ ਸਸਸਸ ਧੂਤ ਕਲਾਂ ਵਿਖੇ ਹੋਣਗੇ ।ਇਹ ਖੇਡਾਂ ਖੇਡ ਨੀਤੀ 2021 ਅਨੁਸਾਰ ਹੋਣਗੀਆਂ । ਇਹਨਾਂ ਖੇਡਾਂ ਵਿੱਚ ਜੋਨ ਪੱਧਰ ਦੀਆਂ ਟੀਮਾਂ ਭਾਗ ਲੈਣਗੀਆਂ। ਇਹਨਾਂ ਖੇਡਾਂ ਵਿੱਚ ਸਮੁੱਚੀ ਜਿਲ੍ਹਾ ਟੂਰਨਾਮੈਂਟ ਕਮੇਟੀ, ਬੀ ਐਮ ਸਪੋਰਟਸ ਹਾਜਰ ਰਹਿਣਗੇ। ਇਹ ਜਾਣਕਾਰੀ ਦਲਜੀਤ ਸਿੰਘ ਡੀ.ਐੱਮ.ਸਪੋਰਟਸ ਨੇ ਦਿੱਤੀ। (advt53)(advt54)(advt55)