ਮੈਲਬਰਨ,8 ਨਵੰਬਰ,ਦੇਸ਼ ਕਲਿਕ ਬਿਊਰੋ:
ਟੀਮ ਇੰਡੀਆ ਨੂੰ 10 ਨਵੰਬਰ ਨੂੰ ਇੰਗਲੈਂਡ ਖਿਲਾਫ ਹੋਣ ਵਾਲੇ ਸੈਮੀਫਾਈਨਲ ਮੈਚ ਤੋਂ ਪਹਿਲਾਂ ਐਡੀਲੇਡ 'ਚ ਵੱਡਾ ਝਟਕਾ ਲੱਗਾ ਹੈ। ਭਾਰਤੀ ਕਪਤਾਨ ਰੋਹਿਤ ਸ਼ਰਮਾ ਅਭਿਆਸ ਸੈਸ਼ਨ ਦੌਰਾਨ ਜ਼ਖਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਉਸ ਦੇ ਸੱਜੇ ਹੱਥ 'ਤੇ ਸੱਟ ਲੱਗੀ ਹੈ। ਹਾਲਾਂਕਿ ਇਹ ਸੱਟ ਕਿੰਨੀ ਗੰਭੀਰ ਹੈ, ਇਸ ਦੀ ਰਿਪੋਰਟ ਸਾਹਮਣੇ ਨਹੀਂ ਆਈ ਹੈ।ਰੋਹਿਤ ਸ਼ਰਮਾ ਨੇ ਆਪਣੇ ਸੱਜੇ ਹੱਥ 'ਤੇ ਸੱਟ ਲੱਗਣ ਤੋਂ ਤੁਰੰਤ ਬਾਅਦ ਬੱਲੇਬਾਜ਼ੀ ਅਭਿਆਸ ਬੰਦ ਕਰ ਦਿੱਤਾ। ਸੱਟ ਤੋਂ ਬਾਅਦ ਰੋਹਿਤ ਨੂੰ ਆਈਸ ਪੈਕ ਲਾ ਕੇ ਬੈਠੇ ਦੇਖਿਆ ਗਿਆ। ਹੁਣ ਕਈ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਸ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਉਸ ਦੇ ਸੱਜੇ ਹੱਥ 'ਤੇ ਸੱਟ ਲੱਗੀ ਹੈ ਅਤੇ ਉਹ ਬਰਫ ਦਾ ਪੈਕ ਲਾ ਕੇ ਬੈਠਾ ਹੈ। ਰੋਹਿਤ ਸ਼ਰਮਾ ਨੂੰ ਦੇਖਣ ਤੋਂ ਸਾਫ਼ ਹੈ ਕਿ ਉਹ ਦਰਦ ਮਹਿਸੂਸ ਕਰ ਰਹੇ ਹਨ।ਜੇਕਰ ਕਪਤਾਨ ਰੋਹਿਤ ਸ਼ਰਮਾ ਦੀ ਸੱਟ ਗੰਭੀਰ ਹੋ ਜਾਂਦੀ ਹੈ ਤਾਂ ਇੰਗਲੈਂਡ ਖਿਲਾਫ ਸੈਮੀਫਾਈਨਲ ਤੋਂ ਪਹਿਲਾਂ ਟੀਮ ਇੰਡੀਆ ਲਈ ਇਹ ਵੱਡਾ ਝਟਕਾ ਸਾਬਤ ਹੋ ਸਕਦਾ ਹੈ। ਇਹ ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਲਈ ਵੀ ਨਿਰਾਸ਼ਾਜਨਕ ਗੱਲ ਹੋਵੇਗੀ।