-- ਰਾਜ ਪੱਧਰੀ ‘ਖੇਡਾਂ ਵਤਨ ਪੰਜਾਬ ਦੀਆਂ-2022’--
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਵੇਟ ਲਿਫ਼ਟਿੰਗ ਮੁਕਾਬਲਿਆਂ ’ਚ ਹਿੱਸਾ ਲੈ ਰਹੇ ਖਿਡਾਰੀਆਂ ਦੀ ਕੀਤੀ ਹੌਸਲਾ ਅਫ਼ਜ਼ਾਈ
ਦਲਜੀਤ ਕੌਰ ਭਵਾਨੀਗੜ੍ਹ
ਸੁਨਾਮ ਊਧਮ ਸਿੰਘ ਵਾਲਾ/ਸੰਗਰੂਰ, 20 ਅਕਤੂਬਰ, 2022: ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਖੇਡ ਸੱਭਿਆਚਾਰ ਨਾਲ ਜੋੜਨ ਲਈ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2022’ ਦੇ ਰਾਜ ਪੱਧਰੀ ਮੁਕਾਬਲਿਆਂ ਦੇ ਛੇਵੇਂ ਦਿਨ ਅੱਜ ਸੰਗਰੂਰ ਜ਼ਿਲੇ ’ਚ ਅੰਡਰ 14, 17, 21 ਅਤੇ 21-40 ਸਾਲ ਉਮਰ ਵਰਗ ਦੇ ਲੜਕੇ ਅਤੇ ਲੜਕੀਆਂ ਦੇ ਐਥਲੈਟਿਕਸ, ਕਿੱਕ-ਬਾਕਸਿੰਗ, ਵੇਟ ਲਿਫਟਿੰਗ ਅਤੇ ਰੋਲਰ ਸਕੇਟਿੰਗ ਦੇ ਮੁਕਾਬਲੇ ਕਰਵਾਏ ਗਏ।
ਸ਼੍ਰੀ ਗੁਰੂ ਤੇਗ ਬਹਾਦਰ ਧਰਮਸ਼ਾਲਾ, ਸੁਨਾਮ ਊਧਮ ਸਿੰਘ ਵਾਲਾ ਵਿਖੇ ਕਰਵਾਏ ਜਾ ਰਹੇ ਵੇਟ ਲਿਫਟਿੰਗ ਦੇ ਮੁਕਾਬਲਿਆਂ ’ਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਨ ਲਈ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਪਹੁੰਚੇ। ਇਸ ਮੌਕੇ ਉਨਾਂ ਨਾਲ ਕੌਮਨਵੈਲਥ ਗੇਮਜ਼-2022 ਦੀ ਬਰਾਊਂਜ਼ ਮੈਡਲਿਸਟ ਹਰਜਿੰਦਰ ਕੌਰ, ਉਲੰਪਿਅਨ ਸੰਦੀਪ ਕੁਮਾਰ, ਕੌਮਨਵੈਲਥ ਗੇਮਜ਼ 2022 ਦੇ ਸਿਲਵਰ ਮੈਡਲਿਸਟ ਵਿਕਾਸ ਠਾਕੁਰ ਵੀ ਪਹੁੰਚੇ ਹੋਏ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਾਜ ਪੱਧਰੀ ਖੇਡਾਂ ਦੇ ਛੇਵੇਂ ਦਿਨ ਲਗਭਗ 2,150 ਖਿਡਾਰੀਆਂ ਵੱਲੋਂ ਪੂਰੇ ਉਤਸ਼ਾਹ ਨਾਲ ਭਾਗ ਲਿਆ ਗਿਆ ਹੈ ਅਤੇ ਇਨਾਂ ਖੇਡਾਂ ਦੇ ਸੰਗਰੂਰ ਜ਼ਿਲੇ ’ਚ ਕਰਵਾਏ ਜਾ ਰਹੇ ਮੁਕਾਬਲਿਆਂ ’ਚ ਖਿਡਾਰੀਆਂ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਖਿਡਾਰੀਆਂ ਦੇ ਉਤਸ਼ਾਹ ਨੇ ਦੇਖ ਕੇ ਲੱਗਦਾ ਹੈ ਕਿ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕਰਨ ਦੇ ਜਿਸ ਮੰਤਵ ਨਾਲ ਇਹ ਮੁਕਾਬਲੇ ਕਰਵਾਏ ਜਾ ਰਹੇ ਉਸ ’ਚ ਇਹ ਪੂਰਨ ਰੂਪ ’ਚ ਖਰੇ ਉਤਰ ਰਹੇ ਹਨ।
ਜ਼ਿਲਾ ਖੇਡ ਅਫ਼ਸਰ ਰਣਬੀਰ ਸਿੰਘ ਭੰਗੂ ਨੇ ਦੱਸਿਆ ਕਿ ਕਿੱਕ ਬਾਕਸਿੰਗ ਦੇ ਭਾਰ ਵਰਗ-48 ਕਿਲੋ ਅੰਡਰ 21 (ਲੜਕੀਆਂ) ਦੇ ਮੁਕਾਬਲਿਆਂ ਵਿੱਚ ਅਮਨਦੀਪ ਕੌਰ (ਐਸ.ਏ.ਐਸ.ਨਗਰ), ਰਣਜੀਤ ਸਿੰਘ (ਗੁਰਦਾਸਪੁਰ) ਨੇ ਕ੍ਰਮਵਾਰ ਪਹਿਲਾ ਅਤੇ ਦੂਸਰਾ ਸਥਾਨ ਅਤੇ ਸ਼ਰੂਤੀ (ਸੰਗਰੂਰ) ਨੇ ਅਤੇ ਮਨਪ੍ਰੀਤ ਕੌਰ (ਜਲੰਧਰ) ਨੇ ਤੀਸਰਾ ਸਥਾਨ ਹਾਸਲ ਕੀਤਾ। ਭਾਰ ਵਰਗ-52 ਕਿਲੋ ਅੰਡਰ 17 (ਲੜਕੀਆਂ) ਵਿੱਚ ਜਸਪ੍ਰੀਤ ਕੌਰ (ਗੁਰਦਾਸਪੁਰ), ਮਨਮੀਤ ਕੌਰ (ਫਿਰੋਜ਼ਪੁਰ) ਨੇ ਕ੍ਰਮਵਾਰ ਪਹਿਲਾ ਅਤੇ ਦੂਸਰਾ ਸਥਾਨ ਤੇ ਮਨਪ੍ਰੀਤ ਕੋੌਰ (ਮੁਕਤਸਰ ਸਾਹਿਬ), ਖੁਸ਼ਪ੍ਰੀਤ ਕੌਰ (ਸੰਗਰੂਰ) ਨੇ ਤੀਸਰਾ ਸਥਾਨ ਹਾਸਲ ਕੀਤਾ। ਭਾਰ ਵਰਗ-52 ਕਿਲੋ ਅੰਡਰ 17 (ਲੜਕੀਆਂ) ਦੇ ਮੁਕਾਬਲਿਆਂ ਵਿੱਚ ਦੀਆ (ਅੰੰਮਿਰਤਸਰ ਸਾਹਿਬ), ਆਂਚਲ ਅਰੋੜਾ (ਮੋਹਾਲੀ) ਨੇ ਕ੍ਰਮਵਾਰ ਪਹਿਲਾ ਤੇ ਦੂਸਰਾ ਸਥਾਨ ਅਤੇ ਸੰਗੀਤਾ (ਜਲੰਧਰ) ਤੇ ਕਸ਼ਿਸ਼ ਮਹਾਜਨ (ਗੁਰਦਾਸਪੁਰ) ਨੇ ਤੀਸਰਾ ਸਥਾਨ ਹਾਸਲ ਕੀਤਾ।
ਜ਼ਿਲਾ ਖੇਡ ਅਫ਼ਸਰ ਨੇ ਦੱਸਿਆ ਕਿ ਐਥਲੈਟਿਕਸ ਦੇ ਉਮਰ ਵਰਗ 41 ਤੋਂ 50 (ਵੂਮੈਨ) ਈਵੈਂਟ 210 ਮੀਟਰ ਫਾਇਨਲ ਮੁਕਾਬਲਿਆਂ ਵਿੱਚ ਦਵਿੰਦਰ ਕੌਰ (ਮੋਗਾ), ਰਾਜ ਰਾਣੀ (ਮੋਹਾਲੀ) ਅਤੇ ਰੁਪਿੰਦਰ ਕੌਰ (ਬਰਨਾਲਾ) ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ। ਉਮਰ ਵਰਗ 41 ਤੋਂ 50 (ਪੁਰਸ਼) ਈਵੈਂਟ 210 ਮੀਟਰ ਫਾਇਨਲ ਮੁਕਾਬਲਿਆਂ ਵਿੱਚ ਬੇਅੰਤ ਸਿੰਘ (ਮੋਗਾ), ਵਜੀਰ ਸਿੰਘ (ਬਰਨਾਲਾ), ਯਾਦਵਿੰਦਰ ਸਿੰਘ (ਕਪੂਰਥਲਾ) ਨੇ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ। ਉਮਰ ਵਰਗ 41 ਤੋਂ 50 (ਪੁਰਸ਼) ਈਵੈਂਟ 1500 ਮੀਟਰ ਫਾਇਨਲ ਮੁਕਾਬਲਿਆਂ ਵਿੱਚ ਭਜਨ ਲਾਲ (ਹੁਸ਼ਿਆਰਪੁਰ), ਰਾਜੇਸ਼ ਕੁਮਾਰ ( ਕਪੂਰਥਲਾ) ਤੇ ਮਨਜਿੰਦਰ ਸਿੰਘ (ਲੁਧਿਆਣਾ) ਨੇ ਕ੍ਰਮਵਾਰ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਹਾਸਲ ਕੀਤਾ।
ਰਣਬੀਰ ਸਿੰਘ ਭੰਗੂ ਨੇ ਕਿਹਾ ਕਿ ਵੇਟ ਲਿਫਟਿੰਗ ਦੇ ਫਾਇਨਲ ਮੁਕਾਬਲਿਆਂ ਵਿੱਚ ਅੰਡਰ 21 (ਲੜਕੇ) ਭਾਰ ਵਰਗ 73 ਕਿਲੋ ਵਿੱਚ ਅਮਨਿੰਦਰਪਾਲ, ਯੁਵਰਾਜ ਸਿੰਘ ਤੇ ਗੁੁਰਲਾਲ ਚੌਹਾਨ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰਾ ਅੰਡਰ 21-40 (ਲੜਕੇ) ਭਾਰ ਵਰਗ 73 ਕਿਲੋ ਵਿੱਚ ਗੰਗਾ ਸਿੰਘ, ਸੁਮਿੱਤਰ ਸਿੰਘ ਤੇ ਸੁਖਵੰਤ ਸਿਘ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ।
ਉਨਾਂ ਦੱਸਿਆ ਕਿ ਰੋਲਰ ਸਕੇਟਿੰਗ ਦੇ ਮੁਕਾਬਲੇ ਜੋ ਕਿ ਪੁਲਿਸ ਲਾਇਨ ਸੰਗਰੂਰ ਵਿਖੇ ਹੋ ਰਹੇ ਹਨ ਵਿੱਚ ਰਿੰਕ ਰੋਡ ਰੇਸ 2100 ਮੀਟਰ ਉਮਰ ਵਰਗ ਅੰਡਰ 14 ਸਾਲ (ਲੜਕੀਆਂ) ਦੇ ਮੁਕਾਬਲਿਆਂ ਵਿੱਚ ਕਵਨੀਰ ਸਿੰਘ ਸਿੱਧੂ (ਪਟਿਆਲਾ), ਹਰਗੁਣ ਹੁੰਦਲ (ਜਲੰਧਰ) ਅਤੇ ਆਸ਼ਮੀ ਮਹਿਰਾ (ਐਸ.ਏ.ਐਸ. ਨਗਰ) ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਸਰਾ ਸਥਾਨ ਅਤੇ ਇਸੇ ਤਰਾਂ ਉਮਰ ਵਰਗ ਅੰਡਰ 14 (ਲੜਕੇ) ਈਵੈਂਟ ਰੋਲਰ ਸਕੇਟਿੰਗ (ਇੰਨਲਾਈਨ) ਦੇ ਮੁਕਾਬਲੇ ਦੌਰਾਨ ਰਾਜਕੁੰਵਰ ਸਿੰਘ (ਲੁਧਿਅਣਾ), ਨੈਤਿਕ ਠਾਕੁਰ (ਜਲੰਧਰ), ਇਮਾਨ ਸਿੰਘ ਗਿੱਲ (ਅੰਮਿ੍ਰਤਸਰ ਸਾਹਿਬ) ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ। ਉਮਰ ਵਰਗ ਅੰਡਰ 14 (ਲੜਕੀਆਂ) ਰੋਲਰ ਸਕੇਟਿੰਗ (ਕੁਆਰਡਜ਼) ਰਿੰਕ-॥ (1000 ਮੀਟਰ) ਦੇ ਮੁਕਾਬਲੇ ਦੌਰਾਨ ਲਕਸ਼ਦੀਪ ਸਿੰਘ (ਸੰਗਰੂਰ), ਸਾਹਿਬਦੀਪ ਸਿੰਘ (ਐਸ.ਏ.ਐਸ.ਨਗਰ), ਗੁਰਵੀਰ ਸਿੰਘ ਸੋਹੀ (ਸੰਗਰੁੂਰ) ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕੌਮਨ ਗੇਮਜ਼ ਮੈਡਲਿਸਟ ਵਿੱਕੀ ਬੱਤਾ, ਡੀ.ਐੱਮ. ਸਪੋਰਟਸ ਸੰਗਰੂਰ ਵਰਿੰਦਰ ਸਿੰਘ ਅਤੇ ਸੀਨੀਅਰ ਸਹਾਇਕ ਰਾਜਬੀਰ ਸਿੰਘ ਢਿੱਲੋਂ ਮੌਜੂਦ ਸਨ।