ਪਿੰਡ ਪਰਤਣ ਤੇ ਸਾਥੀ ਖਿਡਾਰੀਆਂ ਨੇ ਕੀਤਾ ਸ਼ਾਨਦਾਰ ਸਵਾਗਤ
ਦਿੜ੍ਹਬਾ ਮੰਡੀ 10 ਅਕਤੂਬਰ ( ਰਾਜਵਿੰਦਰ ਖੂਰਮੀਂ )
ਅੰਤਰਰਾਸ਼ਟਰੀ ਕੱਬਡੀ ਖਿਡਾਰੀ ਲੱਖਾ ਢੰਡੋਲੀ ( ਟਾਈਗਰ) ਦਾ ਇੰਗਲੈਂਡ ਵਿੱਚ ਸਫਲ ਸੀਜਨ ਲਗਾ ਕੇ ਪਿੰਡ ਪਰੱਤਣ ਤੇ ਪਿੰਡ ਵਾਸੀਆਂ ਅਤੇ ਸਾਥੀ ਖਿਡਾਰੀਆਂ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ।ਇਸ ਬਾਰੇ ਗੱਲਬਾਤ ਕਰਦੇ ਹੋਏ ਟਾਈਗਰ ਦੇ ਸਾਥੀ ਕੱਬਡੀ ਖਿਡਾਰੀ ਗੋਲਾ ਢੰਡੋਲੀ ਨੇਂ ਦਸਿਆ ਕਿ ਲਿਸਟਰ ਕੱਬਡੀ ਕਲਬ ਵਲੋਂ ਇੰਗਲੈਂਡ ਵਿੱਚ ਕਰਵਾਏ ਗਏ ਕੱਬਡੀ ਟੂਰਨਾਂਮੈਂਟਾ ਵਿੱਚ ਟਾਈਗਰ ਵਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਜੇਕਰ ਪ੍ਰਮਾਤਮਾਂ ਦੀ ਮੇਹਰ ਰਹੀ ਤਾਂ ਹੁਣ ਪੰਜਾਬ ਵਿੱਚ ਹੋਣ ਵਾਲੇ ਕਬੱਡੀ ਟੂਰਨਾਂਮੈਂਟਾ ਉਤੇ ਵੀ ਲੱਖਾ ਢੰਡੋਲੀ ਸ਼ਾਨਦਾਰ ਪ੍ਰਦਰਸ਼ਨ ਦਿਖਾਏਗਾ।