* ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਖੇਡਾਂ ਦਾ ਪੋਸਟਰ ਕੀਤਾ ਰਲੀਜ਼
ਚੰਡੀਗੜ੍ਹ/ਮੋਹਾਲੀ, 9 ਨਵੰਬਰ (ਦੇਸ਼ ਕਲਿੱਕ ਬਿਓਰੋ):
ਫੈਡਰੇਸ਼ਨ ਆਫ ਸੋਸ਼ਲ ਵੈਲਫੇਅਰ ਐਸੋਸੀਏਸ਼ਨ (38 ਵੈਸਟ), 39 ਅਤੇ 40, ਚੰਡੀਗੜ੍ਹ ਵਲੋਂ ਸਮਾਜ ਸੇਵੀ ਦਲਵਿੰਦਰ ਸਿੰਘ ਸੈਣੀ ਅਤੇ ਐਡਵੋਕੇਟ ਅਮਰਦੀਪ ਸਿੰਘ ਦੀ ਅਗਵਾਈ ਵਿੱਚ ਅਤੇ ਵਾਰਡ ਕੌਂਸਲਰ ਮੈਡਮ ਗੁਰਬਖ਼ਸ਼ ਰਾਵਤ ਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਪਹਿਲਾ ਕਬੱਡੀ ਕੱਪ ਅਤੇ ਐਥਲੈਟਿਕਸ ਮੁਕਾਬਲੇ 20 ਨਵੰਬਰ, 2022 ਨੂੰ ਰਾਮਲੀਲਾ ਗਰਾਉਂਡ, ਸੈਕਟਰ 40-ਏ, ਚੰਡੀਗੜ੍ਹ ਵਿਖੇ ਕਰਵਾਏ ਜਾ ਰਹੇ ਹਨ। ਇਹਨਾਂ ਦਾ ਸਿੱਧਾ ਪ੍ਰਸਾਰਣ "123ਲਾਈਵ.ਇਨ" ਚੈਨਲ 'ਤੇ ਕੀਤਾ ਜਾਵੇਗਾ। ਇਸ ਦੌਰਾਨ ਅੱਜ ਐਸਐਸਪੀ ਚੰਡੀਗੜ੍ਹ ਕੁਲਦੀਪ ਸਿੰਘ ਚਾਹਲ ਨੇ ਖੇਡਾਂ ਦਾ ਪੋਸਟਰ ਰਲੀਜ਼ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਦਲਵਿੰਦਰ ਸਿੰਘ ਸੈਣੀ ਅਤੇ ਐਡਵੋਕੇਟ ਅਮਰਦੀਪ ਸਿੰਘ ਨੇ ਦੱਸਿਆ ਕਿ 20 ਨਵੰਬਰ ਨੂੰ ਇਹਨਾਂ ਖੇਡਾਂ ਦਾ ਉਦਘਾਟਨ ਇਲਾਕਾ ਕੌਂਸਲਰ ਮੈਡਮ ਗੁਰਬਖ਼ਸ਼ ਰਾਵਤ ਕਰਨਗੇ ਜਦਕਿ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਸ. ਕੁਲਦੀਪ ਸਿੰਘ ਚਾਹਲ, ਐਸਐਸਪੀ, ਚੰਡੀਗੜ੍ਹ ਕਰਨਗੇ।
ਉਹਨਾਂ ਅੱਗੇ ਦੱਸਿਆ ਕਿ ਖੇਡਾਂ ਦੀ ਸ਼ੁਰੂਆਤ 20.11.2022 ਨੂੰ ਸਵੇਰੇ 9.00 ਵਜੇ ਐਥਲੈਟਿਕਸ ਇਵੈਂਟ ਨਾਲ ਹੋਵੇਗੀ, ਜਿਸ ਤਹਿਤ ਦੌੜ (ਲੜਕੇ) 400 ਮੀਟਰ, ਦੌੜ (ਲੜਕੇ) 200 ਮੀਟਰ, ਗੋਲਾ ਸੁੱਟਣਾ, 60 ਸਾਲ ਤੋਂ ਉੱਪਰ ਬਜ਼ੁਰਗਾਂ ਦੀ ਦੌੜ ਤੋਂ ਇਲਾਵਾ ਕਬੱਡੀ 65 ਕਿਲੋ ਸਰਕਲ (ਲੜਕੇ) ਅਤੇ ਕਬੱਡੀ ਆਲ ਓਪਨ ਕਲੱਬ (ਲੜਕੇ) ਕਰਵਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਉਪਰੋਕਤ ਖੇਡਾਂ ਦੇ ਜੇਤੂਆਂ ਨੂੰ ਦਿਲ ਖਿੱਚਵੇਂ ਇਨਾਮ ਤਕਸੀਮ ਕੀਤੇ ਜਾਣਗੇ ਜਿਨ੍ਹਾਂ ਵਿੱਚ ਕਬੱਡੀ ਆਲ ਓਪਨ ਕਲੱਬ (ਲੜਕੇ) ਦੀ ਜੇਤੂ ਪਹਿਲੀਆਂ ਤਿੰਨ ਟੀਮਾਂ ਨੂੰ ਪਹਿਲਾ ਇਨਾਮ 61000 ਰੁ:, ਦੂਜਾ ਇਨਾਮ 41000 ਰੁ: ਅਤੇ ਤੀਜਾ ਇਨਾਮ 10000 ਰੁ: ਜਦਕਿ ਕਬੱਡੀ 65 ਕਿਲੋ ਸਰਕਲ (ਲੜਕੇ) ਦੀ ਜੇਤੂਆਂ ਨੂੰ ਪਹਿਲਾ ਇਨਾਮ 21000 ਰੁ:, ਦੂਜਾ ਇਨਾਮ 11000 ਰੁ: ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਬੈਸਟ ਰੇਡਰ 5100 ਰੁ: ਨਾਲ ਟ੍ਰਾਫੀ ਅਤੇ ਬੈਸਟ ਜਾਫੀ 5100 ਰੁ: ਨਾਲ ਟ੍ਰਾਫੀ ਨਾਲ ਸਨਮਾਨਿਤ ਕੀਤਾ ਜਾਵੇਗਾ।
ਉਹਨਾਂ ਦੱਸਿਆ ਕਿ ਉਪਰੋਕਤ ਸਮੂਹ ਖੇਡਾਂ ਲਈ ਐਂਟਰੀ ਫੀਸ ਜਮ੍ਹਾਂ ਸਵੇਰੇ 10.30 ਵਜੇ ਕਰਵਾਈ ਜਾਵੇਗੀ ਅਤੇ ਲੰਗਰ ਦਾ ਖਾਸ ਪ੍ਰਬੰਧ ਕੀਤਾ ਜਾਵੇਗਾ। ਹੋਰ ਵਧੇਰੇ ਜਾਣਕਾਰੀ ਲਈ ਮੋਬਾਇਲ ਨੰ: 94178-69459, 85688-00001 ਅਤੇ 98158-87104 'ਤੇ ਸੰਪਰਕ ਕੀਤਾ ਜਾ ਸਕਦਾ ਹੈ।