ਪਟਿਆਲਾ. 16 ਅਕਤੂਬਰ, ਦੇਸ਼ ਕਲਿੱਕ ਬਿਓਰੋ
'ਖੇਡਾਂ ਵਤਨ ਪੰਜਾਬ ਦੀਆਂ' ਦੇ ਪਟਿਆਲਾ ਜ਼ਿਲ੍ਹੇ ਵਿੱਚ ਸ਼ੁਰੂ ਹੋਏ ਸੂਬਾ ਪੱਧਰੀ ਮੁਕਾਬਲਿਆਂ ਦੇ ਅੱਜ ਦੂਜੇ ਦਿਨ ਕਬੱਡੀ ਤੇ ਖੋ-ਖੋ ਦੇ ਦਿਲਚਸਪ ਮੁਕਾਬਲੇ ਹੋਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸ਼ਾਸ਼ਵਤ ਰਾਜ਼ਦਾਨ ਨੇ ਦੱਸਿਆ ਕਿ ਅੱਜ ਕਬੱਡੀ ਦੇ ਹੋਏ ਕੁਆਟਰ ਫਾਈਨਲ ਮੈਚਾਂ ਵਿੱਚ ਅੰਡਰ 14 ਲੜਕੀਆਂ ਨੈਸ਼ਨਲ ਸਟਾਈਲ ਕਬੱਡੀ ਵਿੱਚ ਬਠਿੰਡਾ ਨੇ ਹੁਸ਼ਿਆਰਪੁਰ ਨੂੰ ਹਰਾਇਆ, ਮਾਨਸਾ ਨੇ ਗੁਰਦਾਸਪੁਰ ਨੂੰ ਹਰਾਇਆ, ਪਟਿਆਲਾ ਨੇ ਸੰਗਰੂਰ ਨੂੰ ਹਰਾਇਆ ਅਤੇ ਰੋਪੜ ਨੇ ਫ਼ਰੀਦਕੋਟ ਨੂੰ ਹਰਾਇਆ।
ਇਸੇ ਤਰ੍ਹਾਂ ਅੰਡਰ 14 ਲੜਕਿਆਂ ਦੇ ਨੈਸ਼ਨਲ ਸਟਾਈਲ ਕਬੱਡੀ ਕੁਆਟਰ ਫਾਈਨਲ ਮੈਚਾਂ ਵਿੱਚ ਪਟਿਆਲਾ ਨੇ ਹੁਸ਼ਿਆਰਪੁਰ ਨੂੰ ਹਰਾਇਆ, ਫ਼ਤਿਹਗੜ੍ਹ ਸਾਹਿਬ ਨੇ ਰੋਪੜ ਨੂੰ ਹਰਾਇਆ, ਕਪੂਰਥਲਾ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਹਰਾਇਆ ਅਤੇ ਫ਼ਾਜ਼ਿਲਕਾ ਨੇ ਬਠਿੰਡਾ ਨੂੰ ਹਰਾਇਆ। ਨੈਸ਼ਨਲ ਸਟਾਈਲ ਕਬੱਡੀ 17 ਸਾਲ ਲੜਕਿਆਂ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਨੇ ਕਪੂਰਥਲਾ ਨੂੰ ਹਰਾਇਆ, ਤਰਨਤਾਰਨ ਨੇ ਮਾਨਸਾ ਨੂੰ ਹਰਾਇਆ, ਮੋਹਾਲੀ ਨੇ ਜਲੰਧਰ ਨੂੰ ਹਰਾਇਆ, ਫ਼ਾਜ਼ਿਲਕਾ ਨੇ ਫ਼ਿਰੋਜਪੁਰ ਨੂੰ ਹਰਾਇਆ, ਸੰਗਰੂਰ ਨੇ ਪਠਾਨਕੋਟ ਨੂੰ ਹਰਾਇਆ ਤੇ ਪਟਿਆਲਾ ਨੇ ਮੋਗਾ ਨੂੰ ਹਰਾਇਆ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਖੋ-ਖੋ ਅੰਡਰ 17 ਸਾਲ ਲੜਕਿਆਂ ਦੇ ਕੁਆਟਰ ਫਾਈਨਲ ਮੈਚਾਂ ਵਿੱਚ ਪਟਿਆਲਾ ਨੇ ਫ਼ਾਜ਼ਿਲਕਾ ਨੂੰ 11-03 ਨਾਲ, ਮੋਗਾ ਨੇ ਲੁਧਿਆਣਾ ਨੂੰ 09-01 ਨਾਲ, ਸੰਗਰੂਰ ਨੇ ਬਰਨਾਲਾ ਨੂੰ 13-01 ਨਾਲ ਅਤੇ ਕਪੂਰਥਲਾ ਨੇ ਜਲੰਧਰ ਨੂੰ 12-07 ਨਾਲ ਹਰਾਇਆ । ਇਸੇ ਤਰ੍ਹਾਂ ਖੋ-ਖੋ ਅੰਡਰ 17 ਸਾਲ ਲੜਕੀਆਂ ਕੁਆਟਰ ਫਾਈਨਲ ਮੈਚਾਂ ਵਿੱਚ ਸੰਗਰੂਰ ਨੇ ਫ਼ਿਰੋਜਪੁਰ ਨੂੰ 11-10 ਨਾਲ, ਮੁਕਤਸਰ ਨੇ ਰੂਪਨਗਰ ਨੂੰ 08-07 ਨਾਲ, ਮੋਗਾ ਨੇ ਲੁਧਿਆਣਾ ਨੂੰ 11-10 ਅਤੇ ਪਟਿਆਲਾ ਨੇ ਜਲੰਧਰ ਨੂੰ 12-04 ਨਾਲ ਹਰਾਇਆ ।