ਸੈਂਟਰ ਸਕੂਲਾਂ ਤੋਂ ਜੇਤੂ ਖਿਡਾਰੀ ਲੈਣਗੇ ਭਾਗ: ਦਲਜੀਤ ਸਿੰਘ
ਹੁਸ਼ਿਆਰਪੁਰ, 14 ਅਕਤੂਬਰ:
ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ, ਪੰਜਾਬ ਦੇ ਹੁਕਮਾਂ ਤਹਿਤ ਜਿਲ੍ਹਾ ਹੁਸ਼ਿਆਰਪੁਰ ਵਿੱਚ ਪ੍ਰਾਇਮਰੀ ਸਕੂਲਾਂ ਦੀਆਂ ਬਲਾਕ ਪੱਧਰੀ ਖੇਡਾਂ 17 ਅਕਤੂਬਰ ਤੋਂ 19 ਅਕਤੂਬਰ ਨੂੰ ਇੰਜੀ. ਸੰਜੀਵ ਗੌਤਮ ਜਿਲ੍ਹਾ ਸਿੱਖਿਆ ਅਫ਼ਸਰ (ਐ. ਸਿੱ.) ਹੁਸ਼ਿਆਰਪੁਰ ਦੀ ਪ੍ਰਧਾਨਗੀ ਅਤੇ ਸੁਖਵਿੰਦਰ ਸਿੰਘ ਉਪ ਜਿਲ੍ਹਾ ਸਿੱਖਿਆ ਅਫ਼ਸਰ (ਐ. ਸਿੱ.) ਅਤੇ ਡੀ. ਐਮ. ਸਪੋਰਟਸ ਦਲਜੀਤ ਸਿੰਘ ਦੀ ਦੇਖ-ਰੇਖ਼ ਹੇਠ ਕਰਵਾਈਆਂ ਜਾ ਰਹੀਆਂ ਹਨ। ਇਹ ਖੇਡਾਂ ਹੁਸ਼ਿਆਰਪੁਰ ਦੇ 21 ਬਲਾਕਾਂ ਵਿੱਚ ਬੀ. ਪੀ. ਈ. ਓ., ਬਲਾਕ ਨੋਡਲ ਅਫ਼ਸਰ ਅਤੇ ਬਲਾਕ ਖੇਡ ਅਫ਼ਸਰ ਵੱਲੋਂ ਕਰਵਾਈਆਂ ਜਾਣਗੀਆਂ। ਇਹਨਾਂ ਬਲਾਕ ਪੱਧਰੀ ਖੇਡਾਂ ਵਿੱਚ ਸੈਂਟਰ ਸਕੂਲਾਂ ਤੋਂ ਜਿੱਤੀਆਂ ਟੀਮਾਂ ਵੱਲੋ ਭਾਗ ਲਿਆ ਜਾਵੇਗਾ। ਸਪੋਰਟਸ ਪਾਲਸੀ 2021 ਅਨੁਸਾਰ ਕਰਵਾਈਆਂ ਜਾ ਰਹੀਆਂ ਇਹਨਾਂ ਖੇਡਾਂ ਵਿੱਚ ਅਥਲੈਟਿਕਸ ਸਮੇਤ 16 ਖੇਡਾਂ ਵਿੱਚ ਪ੍ਰਾਇਮਰੀ ਸਕੂਲਾਂ ਦੇ ਖਿਡਾਰੀ ਭਾਗ ਲੈਣਗੇ। ਬਲਾਕ ਦੀਆਂ ਜੇਤੂ ਟੀਮਾਂ ਜਿਲ੍ਹਾ ਪੱਧਰੀ ਖੇਡਾਂ ਵਿੱਚ ਭਾਗ ਲੈਣਗੀਆਂ। ਇਹ ਜਾਣਕਾਰੀ ਦਲਜੀਤ ਸਿੰਘ ਡੀ.ਐਮ.ਸਪੋਰਟਸ ਨੇ ਦਿੱਤੀ ਹੈ।