ਮੋਰਿੰਡਾ 26 ਅਕਤੂਬਰ ( ਭਟੋਆ )
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿਖੇ ਖੇਤਰੀ ਯੁਵਕ ਅਤੇ ਲੋਕ ਮੇਲੇ ਦੇ ਜੇਤੂ ਰਹੇ ਵਿਦਿਆਰਥੀਆਂ ਦਾ ਕਾਲਜ ਪਹੁੰਚਣ ਤੇ ਪ੍ਰਬੰਧਕਾਂ ਵੱਲੋਂ ਸਨਮਾਨ ਕੀਤਾ ਗਿਆ । ਇਹ ਯੁਵਕ ਅਤੇ ਲੋਕ ਮੇਲਾ ਮਾਤਾ ਗੁਜਰੀ ਕਾਲਜ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਹੋਇਆ । ਪ੍ਰਿੰਸੀਪਲ ਡਾ ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਕਾਲਜ ਦੇ ਵਿਦਿਆਰਥੀ ਗਰੁੱਪ ਆਈਟਮਾਂ, ਸਕਿੱਟਾਂ, ਮਾਈਮ, ਅਤੇ ਗਜਲ ਵਿੱਚ ਪਹਿਲੇ ਸਥਾਨ ਤੇ ਰਹੇ । ਇਸ ਤੋਂ ਇਲਾਵਾ ਭੰਗੜਾ, ਗਿੱਧਾ, ਰੱਸਾ ਵੱਟਣਾ, ਖਿੱਦੋ ਬਣਾਉਣ ਅਤੇ ਛਿੱਕੂ ਬਣਾਉਣ ਲੋਕ ਕਲਾਵਾਂ ਦੀਆਂ ਆਈਟਮਾਂ ਵਿੱਚ ਦੂਜਾ ਸਥਾਨ ਹਾਸਲ ਕੀਤਾ । ਜਦੋਂ ਕਿ ਇਕਾਂਗੀ ਨਾਟਕ, ਮਮਿਕਰੀ, ਭੰਡ,ਝੂਮਰ ਅਤੇ ਫੋਟੋਗ੍ਰਾਫੀ ਵਿੱਚ ਤੀਜਾ ਸਥਾਨ ਹਾਸਲ ਕੀਤਾ । ਜਨਰਲ ਕੁਇਜ਼ ਦੇ ਮੁਕਾਬਲੇ ਦੀ ਟੀਮ ਨੇ ਚੌਥਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਇਨ੍ਹਾਂ ਸਾਰੇ ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਵੱਲੋਂ ਸੋਨੇ, ਚਾਂਦੀ ਅਤੇ ਕਾਂਸੀ ਦੇ 12 ਤਗਮੇ ਜਿੱਤੇ ਹਨ ।ਕਾਲਜ ਕਮੇਟੀ ਦੇ ਸਕੱਤਰ ਜਗਵਿੰਦਰ ਸਿੰਘ ਪੰਮੀ ਅਤੇ ਮੈਨੇਜਰ ਸੁਖਵਿੰਦਰ ਸਿੰਘ ਵਿਸਕੀ ਨੇ ਇਨ੍ਹਾਂ ਜੇਤੂ ਰਹੇ ਵਿਦਿਆਰਥੀਆਂ ਨੂੰਸਨਮਾਨਿਤ ਕਰਦਿਆਂ ਕਿਹਾ ਕਿ ਉਹ ਭਵਿੱਖ ਵਿੱਚ ਵੀ ਅਜਿਹਾ ਹੀ ਚੰਗਾ ਪ੍ਰਦਰਸ਼ਨ ਕਾਇਮ ਰੱਖਣ । ਇਸ ਮੌਕੇ ਮੇਲੇ ਦੀ ਕੋਆਰਡੀਨੇਟਰ ਪ੍ਰੋ ਸੁਨੀਤਾ ਰਾਣੀ, ਡਾ ਮਮਤਾ ਅਰੋੜਾ, ਪ੍ਰੋ ਪਿਰਤਪਾਲ ਸਿੰਘ, ਪ੍ਰੋ ਅਮਰਜੀਤ ਸਿੰਘ, ਡਾ ਹਰਪ੍ਰੀਤ ਕੌਰ, ਡਾ ਅਣਖ ਸਿੰਘ ਅਤੇ ਪ੍ਰੋ ਹਰਪ੍ਰੀਤ ਸਿੰਘ ਆਦਿ ਹਾਜਰ ਸਨ ।