ਸਮਾਜ ਦੇ ਵਿਕਾਸ ਵਿੱਚ ਲੋਕਤੰਤਰ ਦੀ ਭੂਮਿਕਾ ਬੇਹੱਦ ਅਹਿਮ ਰਹੀ ਹੈ। ਰਾਜਸ਼ਾਹੀ ਦੇ ਖਾਤਮੇ ਬਾਅਦ ਇਹ ਲੋਕਤੰਤਰ ਹੀ ਸੀ, ਜਿਸ ਨੇ ਪੁਰਾਣੇ ਸਮਿਆਂ ਵਿੱਚ ਘੋੜਿਆਂ ਦੀਆਂ ਟਾਪਾਂ ਨਾਲ ਦੌੜਨ ਵਾਲੇ ਵਰਗ ਨੂੰ ਵੀ ਆਪਣੀ ਖੁਦ ਦੀ ਕੁੱਲੀ (ਰਿਹਾਇਸ਼ੀ ਮਕਾਨ) ਦੇ ਲਾਇਕ ਬਣਾਇਆ। ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਸਮੇਂ-ਸਮੇਂ ਉਤੇ ਕਈਂ ਸੰਸਥਾਵਾਂ ਬਣੀਆਂ, ਜਿਨ੍ਹਾਂ ਵਿੱਚ ਪੰਚਾਇਤ ਤੋਂ ਲੈ ਕੇ ਸੰਸਦ ਭਵਨ ਤੱਕ ਸ਼ਾਮਿਲ ਹਨ। ਇਨ੍ਹਾਂ ਵਿੱਚ ਇੱਕ ਸੰਸਥਾ ਜੋ ਸ਼ਹਿਰਾਂ ਦੇ ਵਿਕਾਸ ਲਈ ਹੋਂਦ ਵਿੱਚ ਆਈ , ਨੂੰ ਸਥਾਨਕ ਸੰਸਥਾ ਕਿਹਾ ਜਾਂਦਾ ਹੈ। ਇਸ ਸੰਸਥਾ ਅਧੀਨ ਮਿਊਂਸੀਪਲ ਕਾਰਪੋਰੇਸ਼ਨ (ਨਗਰ ਨਿਗਮ) , ਮਿਊਂਸੀਪਲ ਕਮੇਟੀਆਂ(ਨਗਰ ਕੌਂਸਲਾਂ), ਨੋਟੀਫਾਈਡ ਏਰੀਆ ਕਮੇਟੀ (ਨਗਰ ਪੰਚਾਇਤ) ਆਦਿ ਸ਼ਾਮਿਲ ਹਨ।