Hindi English Monday, 24 February 2025 🕑
BREAKING
4000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ PSPCL ਦੇ ਲਾਈਨਮੈਨ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਪੰਚਾਇਤੀ ਚੋਣਾਂ : ਮੋਹਾਲੀ ਜ਼ਿਲ੍ਹੇ ਵਿੱਚ ਸਰਪੰਚੀ ਲਈ ਰਾਖਵੀਆਂ ਸੀਟਾਂ ਦਾ ਐਲਾਨ ਸਾਬਕਾ ਫੌਜੀ ਨੇ ਪੁੱਤ ਨਾਲ ਮਿਲ ਕੇ ਕੀਤਾ ਬਜ਼ੁਰਗ ਨੰਬਰਦਾਰ ਦਾ ਕਤਲ ਪੰਜਾਬ ‘ਚ APP ਆਗੂ ਤੇ ਸਾਥੀਆਂ ‘ਤੇ ਕਾਤਲਾਨਾ ਹਮਲਾ ਫਿਰ ਲੱਗੇ ਭੂਚਾਲ ਦੇ ਝਟਕੇ ਪੀਸੀਐਸ ਅਧਿਕਾਰੀ ਨੂੰ ਦਿੱਤਾ ਸਿੱਖਿਆ ਬੋਰਡ ਦੇ ਸਕੱਤਰ ਦਾ ਵਾਧੂ ਚਾਰਜ ਸ਼ਰਮਨਾਕ : ਪੰਜਾਬ ‘ਚ 85 ਸਾਲਾ ਹੈਵਾਨ ਵਲੋਂ ਮਾਸੂਮ ਨਾਲ ਬਲਾਤਕਾਰ ਦਿਲਜੀਤ ਦੋਸਾਂਝ ਨੂੰ ਝਟਕਾ, ਸ਼ੈਂਸਰ ਬੋਰਡ ਨੇ ਨਵੀਂ ਫਿਲਮ ‘ਪੰਜਾਬ 95’ ’ਤੇ ਚਲਾਈ ਕੈਂਚੀ ਡਿਪਟੀ ਕਮਿਸ਼ਨਰ ਵੱਲੋ ਪੰਚਾਇਤੀ ਚੋਣਾਂ ਲਈ ਸਰਪੰਚਾਂ ਦੀ ਰਿਜਰਵੇਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਲਾਡੋਵਾਲ ਟੋਲ ਪਲਾਜ਼ਾ ਭਲਕੇ ਤੋਂ ਫਿਰ ਹੋਵੇਗਾ ਮੁਫ਼ਤ

ਲੇਖ

More News

ਵਿਸ਼ਵ ਧਰਤ ਦਿਵਸ ਮੌਕੇ ਸਿੱਖਿਆ ਅਫ਼ਸਰ ਵੱਲੋਂ ਬੱਚਿਆਂ ਦੇ ਨਾਂ ਸੰਦੇਸ਼

Updated on Wednesday, April 22, 2020 09:44 AM IST

ਪਿਆਰੇ ਬੱਚਿਓ! ਅੱਜ ਵਿਸ਼ਵ ਧਰਤ ਦਿਵਸ ਹੈ, 1970 ਵਿਚ ਸ਼ੁਰੂ ਕੀਤੇ ਗਏ ਇਸ ਦਿਵਸ ਨੂੰ 192 ਦੇਸ਼ਾਂ ਨੇ ਖੁੱਲ੍ਹੀਆਂ ਬਾਹਾਂ ਨਾਲ ਅਪਣਾਇਆ ਅਤੇ ਹਰ ਸਾਲ 22 ਅਪ੍ਰੈਲ ਨੂੰ ਬਹੁਤ ਸਾਰੇ ਲੋਕਾਂ ਵਲੋਂ ਧਰਤੀ ਮਾਤਾ ਦੀ ਸਾਂਭ ਸੰਭਾਲ ਲਈ ਕੁੱਝ ਚੰਗਾ ਕਰਨ ਦਾ ਪ੍ਰਣ ਲਿਆ ਜਾਂਦਾ ਹੈ। ਅੱਜ ਵਿਸ਼ਵ ਭਰ ਦੇ ਵਿਗਿਆਨੀ ਵਾਤਾਵਰਣ ਵਿਚ ਹੋ ਰਹੇ ਬਦਲਾਅ ਨੂੰ ਲੈ ਕੇ ਬੇਹੱਦ ਚਿੰਤਤ ਹਨ। ਜਿਸ ਤਰ੍ਹਾਂ ਅਸੀਂ ਡਾਇਨਾਸੋਰ, ਵੱਡੇ ਦੰਦਾਂ ਵਾਲੇ ਹਾਥੀ ਸਮੇਤ ਹੋਰ ਬਹੁਤ ਸਾਰੇ ਜਾਨਵਰਾਂ ਬਾਰੇ ਕਿਤਾਬਾਂ ਵਿਚ ਹੀ ਪੜ੍ਹਿਆ ਜਾਂ ਸੁਣਿਆ ਹੈ।

ਓਵੇਂ ਹੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਘਰ ਦੇ ਵਿਹੜੇ ਵਿਚ ਚਹਿਚਹਾਉਣ ਵਾਲੀਆਂ ਚਿੜੀਆਂ, ਫੁੱਲਾਂ 'ਤੇ ਮੰਡਰਾਉਂਦੀਆਂ ਰੰਗ ਬਿਰੰਗੀਆਂ ਤਿਤਲੀਆਂ, ਭੰਵਰੇ, ਪਰਾਗ਼ ਨਾਲ ਸ਼ਹਿਦ ਬਣਾਉਂਦੀਆਂ ਮਧੂ ਮੱਖੀਆਂ, ਦਾਣੇ ਲਿਜਾਂਦੀਆਂ ਕੀੜੀਆਂ ਅਤੇ ਚੀਤੇ ਵਰਗੀਆਂ ਪ੍ਰਜਾਤੀਆਂ ਦੇ ਬਾਰੇ ਵਿਚ ਕਿਤਾਬਾਂ ਜ਼ਰੀਏ ਹੀ ਜਾਣ ਸਕਣਗੀਆਂ। ਇਸ ਦੇ ਲਈ ਧਰਤੀ ਦੀ ਸੰਭਾਲ ਲਈ ਬਹੁਤ ਕੁੱਝ ਕਰਨ ਦੀ ਲੋੜ ਹੈ। ਧਰਤੀ ਦੇ ਤਾਪਮਾਨ ਵਿਚ ਦਿਨੋ-ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਗਲੇਸ਼ੀਅਰ ਪਿਘਲ ਰਹੇ ਹਨ ਅਤੇ ਸਮੁੰਦਰ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਹੈ। ਜਿਸ ਨਾਲ ਸਮੁੱਚੀ ਕੁਦਰਤ ਦੀ ਹੋਂਦ ਲਈ ਸੰਕਟ ਖੜ੍ਹਾ ਹੁੰਦਾ ਜਾ ਰਿਹਾ ਹੈ।

ਕੁਦਰਤ ਨਾਲ ਕੀਤੀ ਜਾ ਰਹੀ ਛੇੜਛਾੜ ਕਾਰਨ ਵਾਯੂਮੰਡਲ ਵਿਚ ਗੈਸਾਂ ਦਾ ਸੰਤੁਲਨ ਵਿਗੜ ਗਿਆ ਹੈ। ਜਿਸ ਨਾਲ ਫ਼ਸਲੀ ਚੱਕਰ ਗੜਬੜਾ ਗਿਆ ਹੈ ਅਤੇ ਧਰਤੀ ਦੀ ਉਪਜਾਊ ਸ਼ਕਤੀ ਘੱਟ ਹੋ ਗਈ ਹੈ। ਸਭ ਤੋਂ ਵੱਡੀ ਗੱਲ ਹੈ ਜੈਵ ਵਿਭਿੰਨਤਾ 'ਤੇ ਮੰਡਰਾ ਰਿਹਾ ਖ਼ਤਰਾ ਅੱਜ ਹਜ਼ਾਰਾਂ ਕਿਸਮ ਦੇ ਪੰਛੀ, ਥਣਧਾਰੀ ਅਤੇ ਕੀਟ ਪਤੰਗੇ ਅਲੋਪ ਹੋ ਰਹੇ ਹਨ ਜਾਂ ਫਿਰ ਅਲੋਪ ਹੋਣ ਕਿਨਾਰੇ ਪੁੱਜ ਗਏ ਹਨ। ਇਕ ਅਧਿਐਨ ਮੁਤਾਬਕ ਵਿਸ਼ਵ ਭਰ ਵਿਚ ਕੀਟਾਂ ਦੀ ਗਿਣਤੀ ਹਰ ਸਾਲ 2.5 ਫ਼ੀਸਦੀ ਘੱਟ ਹੋ ਰਹੀ ਹੈ। ਕੀਟ ਪਤੰਗਿਆਂ ਦਾ ਘੱਟ ਹੋਣਾ ਪਾਰਿਸਥਿਤਕ ਤੰਤਰ ਲਈ ਘਾਤਕ ਹੈ, ਕਿਉਂਕਿ ਪਾਰਿਸਥਿਤਕ ਤੰਤਰ ਅਤੇ ਖਾਧ ਲੜੀ ਦੇ ਸੰਤੁਲਨ ਲਈ ਕੀਟ ਪਤੰਗੇ ਬਹੁਤ ਜ਼ਰੂਰੀ ਹਨ। ਉਹ ਪੌਦਿਆਂ ਅਤੇ ਫ਼ਸਲਾਂ ਨੂੰ ਪਰਾਗਿਤ ਕਰਦੇ ਹਨ। ਕਚਰੇ ਨੂੰ ਰੀਸਾਈਕਲ ਕਰਦੇ ਹਨ ਅਤੇ ਖ਼ੁਦ ਦੂਜਿਆਂ ਦੇ ਭੋਜਨ ਦਾ ਸਰੋਤ ਹੁੰਦੇ ਹਨ। ਜੇਕਰ ਭਾਰਤ ਦੀ ਗੱਲ ਕਰੀਏ ਤਾਂ ਇੱਥੇ ਕਈ ਜਾਨਵਰਾਂ ਦੀਆਂ ਪ੍ਰਜਾਤੀਆਂ 'ਤੇ ਅਲੋਪ ਹੋਣ ਦਾ ਖ਼ਤਰਾ ਮੰਡਰਾ ਰਿਹਾ ਹੈ।

ਜਿਨ੍ਹਾਂ ਵਿਚ ਇਕ ਸਿੰਗ ਵਾਲਾ ਗੈਂਡਾ, ਨੀਲਗਿਰੀ, ਬੰਗਾਲੀ ਟਾਈਗਰ, ਏਸ਼ੀਆਈ ਸ਼ੇਰ, ਕਾਲਾ ਹਿਰਨ, ਕਸ਼ਮੀਰੀ ਹਿਰਨ, ਲਾਇਨ ਟੇਲਡ ਮੈਕਾਕ, ਹਿਮ ਤੇਂਦੂਆ, ਡਾਲਫਿਨ, ਵੇਲ੍ਹ, ਫਿਸ਼ਿੰਗ ਕੈਟ, ਲਾਲ ਪਾਂਡਾ, ਕੱਛੂ,  ਬੰਗਾਲ ਫਲੋਰੀਕਨ, ਚਿੱਟੀ ਗਿੱਧ, ਕਾਲਾ ਕਾਂ, ਕਠਫੋੜਾ, ਸਾਰਸ, ਚਿੜੀ ਅਤੇ ਕੋਇਲ ਆਦਿ ਪ੍ਰਜਾਤੀਆਂ ਦੇ ਨਾਮ ਸ਼ਾਮਲ ਹਨ। ਜੇਕਰ ਵਿਸ਼ਵ ਭਰ ਵਿਚ ਆਲੋਪ ਹੋਣ ਕੰਢੇ ਪੁੱਜੀਆਂ ਪ੍ਰਜਾਤੀਆਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਵਿਚ ਸਾਈਗਾ ਹਿਰਨ, ਧਰੁਵੀ ਭਾਲੂ, ਫਿਲੀਪੀਨਸ ਈਗਲ, ਲੰਬੇ ਨੱਕ ਵਾਲਾ ਬਾਂਦਰ, ਸਨਬ ਨੋਜ਼ਡ ਮੰਕੀ, ਜੁਗਨੂੰ, ਪਾਈਡ ਟੈਮੇਰਿਨ, ਟ੍ਰੀ ਪੈਂਗੋਲਿਨ, ਅਫ਼ਰੀਕੀ ਹਾਥੀ, ਦਰਿਆਈ ਘੋੜਾ, ਗੋਲਡਨ ਨੋਜ਼ਡ ਮੰਕੀ, ਸੀ ਏਂਜਲਸ, ਪੱਛਮੀ ਤਰਾਈ ਗੋਰੀਲਾ ਆਦਿ ਦੇ ਨਾਮ ਸ਼ਾਮਲ ਹਨ।

ਜੋ ਅਲੋਪ ਹੋਣ ਕੰਢੇ ਪੁੱਜੀਆਂ ਹੋਈਆਂ ਹਨ, ਸੋ ਇਸ ਸਭ ਤੋਂ ਬਾਖ਼ੂਬੀ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਧਰਤੀ 'ਤੇ ਕੁੱਝ ਵੀ ਠੀਕ ਨਹੀਂ ਚੱਲ ਰਿਹਾ। ਜੇਕਰ ਇਸੇ ਰਫ਼ਤਾਰ ਨਾਲ ਧਰਤੀ ਨੂੰ ਪ੍ਰਦੂਸ਼ਤ ਕੀਤੇ ਜਾਣ ਦਾ ਸਿਲਸਿਲਾ ਜਾਰੀ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਰਹਿੰਦੀਆਂ ਖੂੰਹਦੀਆਂ ਇਹ ਪ੍ਰਜਾਤੀਆਂ ਵੀ ਧਰਤੀ ਤੋਂ ਅਲੋਪ ਹੋ ਜਾਣਗੀਆਂ, ਲਗਾਤਾਰ ਵਧ ਰਹੇ ਪ੍ਰਦੂਸ਼ਣ ਅਤੇ ਤਾਪਮਾਨ ਮਗਰੋਂ ਜਾਨਵਰਾਂ, ਪੰਛੀਆਂ ਅਤੇ ਹੋਰ ਜੀਵ ਜੰਤੂਆਂ ਦੀ ਪ੍ਰਜਾਤੀਆਂ ਦਾ ਆਲੋਪ ਹੋਣਾ ਮਨੁੱਖ ਲਈ ਖ਼ਤਰੇ ਦੀ ਘੰਟੀ ਹੈ, ਜੇਕਰ ਹੁਣ ਵੀ ਨਾ ਸੰਭਲੇ ਤਾਂ ਬਹੁਤ ਜਲਦ ਇਸ ਧਰਤੀ ਦਾ ਸਰਵਨਾਸ਼ ਹੋਣਾ ਤੈਅ ਹੈ, ਸੋ ਆਓ ਅੱਜ ਧਰਤ ਦਿਵਸ ਮੌਕੇ ਧਰਤੀ ਮਾਤਾ ਦੀ ਸਾਂਭ ਸੰਭਾਲ ਕਰਨ ਦਾ ਪ੍ਰਣ ਲਈਏ!

ਜਸਕਰਨ ਸਿੰਘ

ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ,ਬਾਘਾ ਪੁਰਾਣਾ

ਵੀਡੀਓ

ਹੋਰ
Have something to say? Post your comment
X