ਵਿਸ਼ਵ ਵਿਚ ਫੈਲੀ ਕੋਰੋਨਾ ਵਾਇਰਸ ਦੀ ਮਹਾਮਾਰੀ ਕਰਕੇ ਦੇਸ਼ ਭਰ ਵਿਚ ਇੱਕ ਪਾਸੇ ਲਾਕਡਾਉਨ ਕਰਕੇ ਸਾਰੇ ਕੰਮਧੰਦੇ ਬੰਦ ਹੋਣ ਨਾਲ ਲੋਕਾਂ ਦੀ ਆਮਦਨ ਬੰਦ ਹੋ ਗਈ ਹੈ। ਦੂਜੇ ਪਾਸੇ ਇੱਕ ਰਾਤ ਵਿੱਚ ਰਿਲਾਇੰਸ ਜੀਉ ਦੇ ਸ਼ੇਅਰ ਹੋਲਡਰ ਮਾਲਾਮਾਲ ਹੋ ਗਏ। ਮਾਰਕ ਜੁਕਰਬਰਗ ਨੇ ਰਿਲਾਇੰਸ ਜੀਉ ਵਿੱਚ 43,574 ਕਰੋੜ ਰੁਪਏ ਲਗਾ ਕੇ ਜੀਉ ਦੀ 9.99 ਫੀਸਦੀ ਹਿੱਸੇਦਾਰੀ ਆਪਣੇ ਨਾ ਕੀਤੀ ਹੈ। ਘੱਟ ਸਮੇਂ ਵਿੱਚ ਕਰੋੜਾਂ ਉਪਭੋਗਤਾਵਾਂ ਨੂੰ ਆਪਣੇ ਵੱਲ ਆਕਰਸ਼ਤ ਕਰ ਭਾਰਤ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਬਨਣ ਦੇ ਬਾਅਦ, ਹੁਣ ਫੇਸਬੁਕ ਦੇ ਮਾਲਿਕ ਮਾਰਕ ਜੁਕਰਬਰਗ ਨੂੰ ਆਪਣੇ ਵੱਲ ਲੁਭਾਇਆ ਹੈ। ਚਰਚਾ ਇਹ ਹੈ ਕਿ ਇਸ ਪਾਰਟਨਰਸ਼ਿਪ ਦਾ ਕੇਂਦਰ ਰਿਲਾਇੰਸ ਜੀਉ ਦੇ ਕੋਲ ਕਰੋੜਾਂ ਉਪਭੋਗਤਾਵਾਂ ਦੀ ਗਿਣਤੀਆਂ ਹੈ, ਸਾਲ 2018 ਦੇ ਵੈਬਰੈਂਟ ਗੁਜਰਾਤ ਸਮਿਟ ਵਿੱਚ ਮੁਕੇਸ਼ ਅੰਬਾਨੀ ਨੇ ਆਪਣੇ ਬੋਲਾਂ ’ਚ ਕਿਹਾ ਸੀ ਕਿ "ਇਸ ਨਵੀਂ ਦੁਨੀਆ ਵਿੱਚ ਡੇਟਾ ਨਵਾਂ ਤੇਲ ਹੈਂ, ਡੇਟਾ ਹੀ ਪੈਸਾ ਹੈ। ਭਾਰਤ ਦੇ ਡੇਟਾ ਉੱਤੇ ਭਾਰਤੀਆਂ ਦਾ ਹੱਕ ਹੋਣਾ ਚਾਹੀਦਾ ਹੈ, ਕਿਸੇ ਵਿਦੇਸ਼ੀ ਕਾਰਪੋਰੇਟ ਦੇ ਕੋਲ ਨਹੀਂ।
ਹੁਣ ਇਸ ਡੀਲ ਦੇ ਨਾਲ ਮੁਕੇਸ਼ ਅੰਬਾਨੀ ਨੇ ਆਪਣੇ ਜਿਓ ਦੇ ਅਧਿਕਾਰਤ ਟਵਿਟਰ ਹੈਂਡਲ ਉੱਤੇ ਵਿਡਓ ਪੋਸਟ ਵਿੱਚ ਕਿਹਾ ਕਿ "ਇਸ ਡੀਲ ਵਲੋਂ ਭਾਰਤ ਦੇ ਲੋਕਲ ਦੁਕਾਨਦਾਰਾਂ ਨੂੰ ਇਕੱਠੇ ਲਿਆਂਦਾ ਜਾਵੇਗਾ ਅਤੇ ਖਰੀਦਾਰੀ ਨੂੰ ਹੋਰ ਸੌਖਾ ਕਿੱਤਾ ਜਾਵੇਗਾ। ਇਸ ਦੇ ਨਾਲ ਡਿਜ਼ੀਟਲ ਭਾਰਤ ਦਾ ਨਾਰਾ ਅੱਗੇ ਵਧੇਗਾ। ਇਸ ਦੋ ਸਾਲਾਂ ਵਿੱਚ ਅਜਿਹਾ ਕੀ ਬਦਦਿਆ ਕਿ ਗੁਜਰਾਤ ਸਮਿਟ ’ਚ ਜਿਨ੍ਹਾਂ ਵਿਦੇਸ਼ੀਆਂ ਵਲੋਂ ਭਾਰਤੀ ਡੇਟਾ ਨੂੰ ਬਚਾਉਣ ਦੀ ਗੱਲ ਕਰ ਰਹੇ, ਹੁਣ ਆਪਸ ਵਿੱਚ ਡੇਟਾ ਵੰਡ ਰਹੇ ਹਨ?
ਇਸ ਡੀਲ ਦੇ ਅਸਲ ਮਾਅਨੇ ਕੀ ਹਨ! ਇਸ ਡੀਲ ਵਲੋਂ ਰਿਲਾਇੰਸ ਜੀਉ ਹੁਣ ਆਪਣੀ ਲਗਭਗ ਸਾਰੀ ਦੇਣਦਾਰੀਆਂ ਤੋਂ ਅਜ਼ਾਦ ਹੋ ਸਕਦੀ ਹੈ ਅਤੇ ਆਉਣ ਵਾਲੇ ਸਮੇਂ ਚ ਵੱਡੇ ਐਲਾਨਾ ਵਲ ਵੱਧ ਸਕਦੀ ਹੈਂ। ਕਿਉਂਕਿ ਡੇਟਾ ਹੀ ਤੇਲ ਹੈਗਾ ਅਤੇ ਜ਼ਿਆਦਾ ਤੇਲ ਦਾ ਮਤਲਬ ਜ਼ਿਆਦਾ ਪੈਸੈ ਨਾਲ ਹੈ।
ਜੀਉ ਕੋਲ ਟਰਾਈ ਨੇ ਜਨਵਰੀ 2020 ਵਿੱਚ ਪ੍ਰਕਾਸ਼ਿਤ ਆਪਣੇ ਪੱਤਰ ਵਿੱਚ ਦੱਸਿਆ ਹੈ ਕਿ 2019 ਨਵੰਬਰ ਤੱਕ ਜੀਉ ਗ੍ਰਾਹਕਾਂ ਦੀ ਗਿਣਤੀ 36.9 ਕਰੋੜ ਸੀ। ਤੇ statista.com ਦੇ ਅਨੁਸਾਰ 20 ਕਰੋੜ ਤੋਂ ਜ਼ਿਆਦਾ ਵੱਟਸਐਪ, 26 ਕਰੋੜ ਤੋਂ ਜਿਆਦਾ ਫੇਸਬੁਕ ਅਤੇ 8 ਕਰੋੜ ਤੋਂ ਜਿਆਦਾ ਇੰਸਟਾਗ੍ਰਾਮ ਦੀ ਵਰਤੋਂ ਕਰਦੇ ਹਨ। ਇਸ ਨਾਲ ਫੇਸਬੁੱਕ ਨੇ ਭਾਰਤ ਦੇ ਹਰ ਵਰਗ ਤੇ ਆਪਣੀ ਪਕੜ ਮਜ਼ਬੂਤ ਕੀਤੀ ਹੈ ਅਤੇ ਇਹ ਅੰਕੜੇ ਦੱਸਦੇ ਹਨ ਕਿ ਡੇਟਾ ਦਾ ਬਾਜ਼ਾਰ ਕਿੰਨਾਂ ਵੱਡਾ ਹੈ, ਜੀਉ ਕਾਫ਼ੀ ਸਮੇਂ ਤੋਂ ਮਨੋਰੰਜਨ, ਮੋਬਾਈਲ ਬੈਕਿੰਗ ਤੇ ਈ-ਨਿਊਜ਼ ’ਚ ਆਪਣਾ ਹਿੱਸਾ ਹਾਸਲ ਕਰਨਾ ਚਾਹੰਦਾ ਹੈ, ਪ੍ਰੰਤੂ ਬਾਜ਼ਾਰ ’ਚ ਵੱਡੇ ਵੱਡੇ ਖਿਡਾਰੀ ਪਹਿਲਾਂ ਹੀ ਹਨ ਤੇ ਇਸਦੇ ਲਈ ਵੱਡਾ ਕੁਝ ਕਰਨਾ ਹੀ ਪੈਣਾ ਸੀ। ਹੁਣ ਜੀਉ ਤੇ ਫੇਸਬੁਕ ਰਲ ਕੇ ਹੈਲਥ, ਮਨੋਰੰਜਨ, ਈ-ਗੇਮ, ਅਤੇ ਈ-ਕਾਮਰਸ ਵਿੱਚ ਵੱਡੇ ਐਲਾਨ ਕਰਣਗੇ।
ਇਸ ਡੀਲ ਨਾਲ ਭਾਰਤ ਦੇ ਛੋਟੇ ਦੁਕਾਨਦਾਰਾਂ ਨੂੰ ਚਿੰਤਿਤ ਹੋਣ ਦੀ ਲੋੜ ਹੈਂ ? - ਮੁਕੇਸ਼ ਅੰਬਾਨੀ ਨੇ ਆਪਣੇ ਵਿਡੀਓ ਵਿੱਚ ਦੱਸਿਆ ਕਿ ਉਹ ਪਹਿਲਾਂ ਦੁਕਾਨਦਾਰਾਂ ਦੀ ਸਹਾਇਤਾ ਕਰਨਾ ਚਾਹੁੰਦੇ ਹਨ। ਉਨ੍ਹਾਂ ਦੀ ਯੋਜਨਾ ਹੈ ਕਿ ਸਾਰੇ ਲੋਕਲ ਦੁਕਾਨਦਾਰਾਂ ਨੂੰ ਇੱਕ ਥਾਂ ਉਤੇ ਲਿਆਦਾ ਜਾਵੇਂ ਅਤੇ ਇਸ ਲਾਕਡਾਉਨ ਵਿੱਚ ਲੋਕ ਘਰ ਬੈਠੇ ਆਪਣੇ ਪਸੰਦੀਦਾ ਦੁਕਾਨ ਵਲੋਂ ਸਾਮਾਨ ਖਰੀਦ ਸਕਣ। ਅੰਬਾਨੀ ਨੇ ਜੀਉ ਮਾਰਟ ਅਤੇ ਜੀਉ ਕਾਮਰਸ ਪਲੇਟਫਾਰਮ ਰਾਹੀਂ ਲੋਕਲ ਦੁਕਾਨਦਾਰਾਂ ਨੂੰ ਜੋੜਨ ਦੀ ਗੱਲ ਆਪਣੀ ਵੀਡੀਓ ਵਿੱਚ ਕਿਹਾ ਹੈ। ਇੰਝ ਹੀ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਜਦੋਂ ਓਲਾ, ਉਬਰ ਨੇ ਆਪਣੀ ਸਰਵਿਸ ਸ਼ੁਰੂ ਕੀਤੀ ਸੀ ਤਾਂ ਸਭ ਤੋਂ ਪਹਿਲਾਂ ਆਟੋ ਨੂੰ ਆਪਣੇ ਨਾਲ ਜੋੜਿਆ ਸੀ। ਅੱਜ ਆਟੋ ਚਾਲਕਾਂ ਦੀ ਹਾਲਤ ਅਸੀਂ ਵੇਖ ਸਕਦੇ ਹੈ। ਦਿਨੋਂ ਦਿਨ ਗੱਡੀਆਂ ਦੀ ਗਿਣਤੀ ਵਧਣ ਨਾਲ ਇਨ੍ਹਾਂ ਦੇ ਕਾਰ ਮਾਲਕਾਂ ਨੂੰ ਕਾਰ ਦੀ ਕਿਸ਼ਤ ਕੱਢਣੀ ਮੁਸ਼ਕਲ ਹੋ ਗਈ ਹੈ। ਜਿਸ ਕਾਰਨ ਚਾਲਕਾਂ ਦੀਆਂ ਮੰਗਾਂ ਨੂੰ ਲੈ ਕੇ ਹੜਤਾਲਾਂ ਨੂੰ ਆਮ ਵੇਖੀਆਂ ਜਾ ਸਕਦਾ ਹੈ।
ਇਸੇ ਤਰ੍ਹਾਂ ਅਮੇਜ਼ਨ ਨੇ ਵੱਡੇ ਪੱਧਰ ਤੇ ਛੋਟੇ ਦੁਕਾਨਦਾਰਾਂ ਨੂੰ ਨੁਕਸਾਨ ਪਹੁੰਚਾਇਆ ਹੈ। ਜਦੋਂ ਮੈਡੀਸਿਨ ਆਨਲਾਈਨ ਵੇਚਣ ਵਾਲੀਆਂ ਕੰਪਨੀਆਂ ਆਈਆਂ ਤਾਂ ਇਸਦਾ ਵਿਰੋਧ ਵੱਡੇ ਪੱਧਰ ਉਤੇ ਦੁਕਾਨਦਾਰਾਂ ਨੇ ਪੂਰੇ ਭਾਰਤ ਵਿਚ ਦੁਕਾਨਾਂ ਬੰਦ ਕਰਕੇ ਜਤਾਇਆ ਸੀ। ਦੇਸ਼ ਭਰ ਵਿੱਚ ਰਿਲਾਇੰਸ ਦੇ ਸੈਕੜੇ ਮੋਬਾਇਲ, ਗਾਰਮੈਂਟ,ਜਵੇਲਰੀ, ਗਰੋਸਰੀ ਅਤੇ ਹੋਰ ਸਟੋਰ ਹਨ। ਅਸਲ ’ਚ ਆਪਣੇ ਇਸ ਪ੍ਰਯੋਗ ਦੇ ਰਾਹੀਂ ਮੁਕੇਸ਼ ਅੰਬਾਨੀ ਅਮਾਜ਼ੋਨ, ਵਾਲਮਾਰਟ ਵਰਗੀ ਵੱਡੇ ਪੱਧਰ ਦੀ ਆਨਲਾਈਨ ਕੰਪਨੀਆਂ ਦੇ ਨਾਲ-ਨਾਲ ਵੱਡੇ ਸੁਪਰਮਾਰਕੀਟ ਸਟੋਰਾਂ ਨੂੰ ਵੀ ਉਂਝ ਟੱਕਰ ਦੇਣ ਦੀ ਕੋਸ਼ਿਸ਼ ਹੈਂ ਜਿਵੇਂ ਅੱਜ ਟੈਲੀਕਾਮ ਕੰਪਨੀਆਂ ਦਾ ਹਾਲ ਹੈ। ਇਸ ਸਭ ਵਿੱਚ ਛੋਟੇ ਦੁਕਾਨਦਾਰਾਂ ਦਾ ਕੀ ਬਣੇਗਾ, ਇਹ ਸਮਾਂ ਹੀ ਦੱਸੇਗਾ। ਆਨਲਾਈਨ ਬਾਜ਼ਾਰਾਂ ਅਤੇ ਵੱਡੇ ਰਿਟੇਲ ਸਟੋਰਜ਼ ਨੇ ਉਂਝ ਹੀ ਛੋਟੇ ਦੁਕਾਨਦਾਰਾਂ ਦੀ ਕਮਰ ਤੋੜੀ ਹੋਈ ਹੈ।(MOREPIC1)