ਲਹਾਸਾ, 19 ਜਨਵਰੀ, ਦੇਸ਼ ਕਲਿਕ ਬਿਊਰੋ:
ਚੀਨ ਦੇ ਤਿੱਬਤ ਦੇ ਦੱਖਣ-ਪੱਛਮੀ ਖੇਤਰ ਵਿਚ ਸਥਿਤ ਨਿਯੰਗਚੀ ਸ਼ਹਿਰ ਵਿਚ ਭਾਰੀ ਬਰਫ਼ਬਾਰੀ ਕਾਰਨ ਵੱਡੇ ਨੁਕਸਾਨ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਨਿਯੰਗਚੀ ਸ਼ਹਿਰ 'ਚ ਇਸ ਬਰਫੀਲੇ ਤੂਫਾਨ ਕਾਰਨ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਪਹਾੜਾਂ ਤੋਂ ਡਿੱਗੀ ਬਰਫ ਦੇ ਹੇਠਾਂ ਕਈ ਲੋਕ ਦੱਬ ਗਏ ਹਨ।