ਨਵੀਂ ਦਿੱਲੀ, 7 ਜਨਵਰੀ, ਦੇਸ਼ ਕਲਿਕ ਬਿਊਰੋ :
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਤੋਂ ਇੰਦੌਰ ਵਿੱਚ ਹੋਣ ਵਾਲੇ 17ਵੇਂ ਪ੍ਰਵਾਸੀ ਭਾਰਤੀ ਦਿਵਸ ਦੇ ਮੌਕੇ 'ਤੇ ਸੁਰੱਖਿਅਤ ਅਤੇ ਕਾਨੂੰਨੀ ਪਰਵਾਸ ਨੂੰ ਸਮਰਪਿਤ ਇੱਕ ਡਾਕ ਟਿਕਟ ਜਾਰੀ ਕਰਨਗੇ। ਸੁਰੱਖਿਅਤ, ਕਾਨੂੰਨੀ, ਵਿਵਸਥਿਤ ਅਤੇ ਕੁਸ਼ਲ ਪ੍ਰਵਾਸ ਦੇ ਮਹੱਤਵ ਨੂੰ ਰੇਖਾਂਕਿਤ ਕਰਨ ਲਈ ਪ੍ਰਧਾਨ ਮੰਤਰੀ ਦਫ਼ਤਰ ਇੱਕ ਯਾਦਗਾਰੀ ਡਾਕ ਟਿਕਟ 'ਗੋ ਸੇਫ, ਗੋ ਟਰੇਨਡ' ਜਾਰੀ ਕੀਤੀ ਜਾਵੇਗੀ।