ਨਵੀਂ ਦਿੱਲੀ, 14 ਜਨਵਰੀ, ਦੇਸ਼ ਕਲਿੱਕ ਬਿਓਰੋ :
ਦਿੱਲੀ ਦੇ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਦੇ ਦਫ਼ਤਰ ਉਤੇ ਅੱਜ ਸੀਬੀਆਈ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਨੇ ਟਵੀਟ ਕਰਕੇ ਖੁਦ ਦਿੱਤੀ ਹੈ। ਮੁਨੀਸ਼ ਸਿਸੋਸਦੀਆ ਨੇ ਲਿਖਿਆ ਹੈ, ‘ਅੱਜ ਫਿਰ ਸੀਬੀਆਈ ਮੇਰੇ ਦਫ਼ਤਰ ਪਹੁੰਚੀ ਹੈ। ਉਨ੍ਹਾਂ ਦਾ ਸਵਾਗਤ ਹੈ। ਇਨ੍ਹਾਂ ਮੇਰੇ ਘਰ ਉਤੇ ਰੇਡ ਕਰਵਾਈ, ਦਫ਼ਤਰ ਵਿੱਚ ਛਾਪਾ ਮਾਰਿਆ, ਲਾਕਰ ਤਲਾਸ਼ੀ ਕੀਤੀ, ਮੇਰੇ ਪਿੰਡ ਤੱਕ ਛਾਣਬੀਨ ਕਰਾਲੀ। ਮੇਰੇ ਖਿਲਾਫ ਨਾ ਕੁਝ ਮਿਲਿਆ ਹੈ ਨਾ ਮਿਲੇਗਾ, ਕਿਉਂਕਿ ਮੈਂ ਕੁਝ ਗਲਤ ਕੀਤਾ ਹੀ ਨਹੀਂ ਹੈ। ਇਮਾਨਦਾਰੀ ਨਾਲ ਦਿੱਲੀ ਦੇ ਬੱਚਿਆਂ ਦੀ ਸਿੱਖਿਆ ਲਈ ਕੰਮ ਕੀਤਾ ਹੈ।