ਮੁੱਖ ਮੰਤਰੀ ਦੀ ਅਗਵਾਈ ’ਚ ਵਿਧਾਇਕਾਂ ਨੇ ਰਾਜਪਾਲ ਦੇ ਦਫ਼ਤਰ ਤੱਕ ਕੀਤਾ ਮਾਰਚ
ਨਵੀਂ ਦਿੱਲੀ, 16 ਜਨਵਰੀ, ਦੇਸ਼ ਕਲਿੱਕ ਬਿਓਰੋ :
ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਟ੍ਰੇਨਿੰਗ ਲਈ ਵਿਦੇਸ਼ ਭੇਜੇ ਜਾ ਰਹੇ ਅਧਿਆਪਕਾਂ ਦੀ ਫਾਈਲ ਨੂੰ ਐਲ ਜੀ ਨੇ ਰੋਕ ਦਿੱਤਾ ਹੈ। ਦਿੱਲੀ ਦੇ ਅਧਿਆਪਕਾਂ ਨੂੰ ਫਿਨਲੈਂਡ ਟ੍ਰੇਨਿੰਗ ਲਈ ਭੇਜੇ ਜਾਣ ਨੂੰ ਲੈ ਕੇ ਹੁਣ ਦਿੱਲੀ ਸਰਕਾਰ ਅਤੇ ਉਪ ਰਾਜਪਾਲ ਆਹਮੋ ਸਾਹਮਣੇ ਹਨ। ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਉਪ ਰਾਜਪਾਲ ਵੱਲ ਮਾਰਚ ਕੀਤਾ ਗਿਆ। ਇਸ ਮੌਕੇ ਕੇਜਰੀਵਾਲ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਮੰਦਭਾਗਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਵਿਧਾਇਕਾਂ ਨੂੰ ਉਪ ਰਾਜਪਾਲ ਦਫ਼ਤਰ ਤੱਕ ਮਾਰਚ ਕਰਨਾ ਪੈ ਰਿਹਾ ਹੈ। ਮੈਨੂੰ ਉਮੀਦ ਹੈ ਕਿ ਉਪ ਰਾਜਪਾਲ ਆਪਣੀ ਗਲਤੀ ਉਤੇ ਗੌਰ ਕਰਨਗੇ ਅਤੇ ਅਧਿਆਪਕਾਂ ਨੂੰ ਫਿਨਲੈਂਡ ਵਿੱਚ ਟ੍ਰੇਨਿੰਗ ਜਾਣ ਦੀ ਆਗਿਆ ਦੇਣਗੇ। ਉਪਰਾਜਪਾਲ ਵੀ ਕੇ ਸਕਸੇਨਾ ਆਜ਼ਾਦ ਤੌਰ ਉਤੇ ਫੈਸਲਾ ਨਹੀਂ ਲੈ ਸਕਦੇ, ਪ੍ਰੰਤੂ ਉਹ ਅਜਿਹਾ ਕਰ ਰਹੇ ਹਨ। ਦਿੱਲੀ ਸਰਕਾਰ ਦੇ ਕੰਮ ਜਾਣ ਬੁੱਝ ਕੇ ਰਾਜਨੀਤਿਕ ਕਾਰਨਾਂ ਕਰਕੇ ਰੋਕੇ ਜਾ ਰਹੇ ਹਨ। ਉਪ ਰਾਜਪਾਲ ਕੋਈ ਸਾਡੇ ਮੁੱਖ ਅਧਿਆਪਕ ਨਹੀਂ ਹਨ, ਜੋ ਸਾਡਾ ਹੋਮ ਵਰਕ ਦੇਖਣਗੇ। ਉਨ੍ਹਾਂ ਸਾਡੇ ਪ੍ਰਸਤਾਵਾਂ ਲਈ ਕੇਵਲ ਹਾਂ ਜਾਂ ਕਹਿਣਾ ਹੈ।‘