ਮੁੰਬਈ, 1 ਸਤੰਬਰ, ਦੇਸ਼ ਕਲਿਕ ਬਿਊਰੋ :
ਅੱਜ (1 ਅਗਸਤ) ਮੁੰਬਈ ਵਿੱਚ ਇੰਡੀਅਨ ਡਿਵੈਲਪਮੈਂਟ ਅਲਾਈਂਸ(I.N.D.I.A.) ਦੀ ਤੀਜੀ ਮੀਟਿੰਗ ਦਾ ਦੂਜਾ ਦਿਨ ਹੈ। ਮੀਟਿੰਗ ਸਵੇਰੇ 10 ਵਜੇ ਹੋਟਲ ਗ੍ਰੈਂਡ ਹਯਾਤ ਵਿਖੇ ਸ਼ੁਰੂ ਹੋਵੇਗੀ। ਵਿਰੋਧੀ ਗਠਜੋੜ ਅੱਜ ਦੁਪਹਿਰ ਤੱਕ ਲੋਗੋ ਅਤੇ ਕਨਵੀਨਰ ਦਾ ਨਾਮ ਜਾਰੀ ਕਰ ਸਕਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਲੋਗੋ ਨੂੰ ਤਿਰੰਗੇ ਦੇ ਰੰਗਾਂ 'ਚ ਰੰਗਣ ਦੀ ਤਿਆਰੀ ਕੀਤੀ ਜਾ ਰਹੀ ਹੈ। I.N.D.I.A ਦਾ IN ਭਗਵਾ ਰੰਗ ਦਾ ਹੋ ਸਕਦਾ ਹੈ, D ਦਾ ਰੰਗ ਚਿੱਟਾ ਅਤੇ IA ਦਾ ਰੰਗ ਹਰਾ ਹੋ ਸਕਦਾ ਹੈ। ਹਾਲਾਂਕਿ ਵਿਰੋਧੀ ਪਾਰਟੀ ਦੇ ਨੇਤਾਵਾਂ ਦੀ ਸਹਿਮਤੀ ਤੋਂ ਬਾਅਦ ਭਲਕੇ ਲੋਗੋ ਜਾਰੀ ਕੀਤਾ ਜਾਵੇਗਾ।ਮੀਟਿੰਗ ਦੇ ਪਹਿਲੇ ਦਿਨ 31 ਅਗਸਤ ਨੂੰ 28 ਪਾਰਟੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਕਿਹਾ ਕਿ ਉਹ ਦੇਸ਼ ਅਤੇ ਸੰਵਿਧਾਨ ਨੂੰ ਬਚਾਉਣ ਲਈ ਇਕੱਠੇ ਹੋਏ ਹਨ। ਭਾਜਪਾ ਨਾਲ ਨਜਿੱਠਣ ਲਈ ਸਾਂਝਾ ਪ੍ਰੋਗਰਾਮ ਤਿਆਰ ਕੀਤਾ ਜਾਵੇਗਾ।