ਮੁੰਬਈ, 31 ਅਗਸਤ, ਦੇਸ਼ ਕਲਿਕ ਬਿਊਰੋ :
ਵਿਰੋਧੀ ਪਾਰਟੀਆਂ ਦੇ ਗੱਠਜੋੜ ਇੰਡੀਆ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ (I.N.D.I.A.) ਦੀ ਤੀਜੀ ਮੀਟਿੰਗ ਅੱਜ ਤੋਂ ਮੁੰਬਈ ਵਿੱਚ ਸ਼ੁਰੂ ਹੋ ਰਹੀ ਹੈ। ਇਹ ਮੀਟਿੰਗ ਦੋ ਦਿਨ (31 ਅਗਸਤ-1 ਸਤੰਬਰ) ਤੱਕ ਚੱਲੇਗੀ। ਸ਼ਰਦ ਪਵਾਰ ਨੇ ਕਿਹਾ ਕਿ ਬੈਠਕ 'ਚ 28 ਪਾਰਟੀਆਂ ਦੇ ਕਰੀਬ 63 ਨੇਤਾ ਸ਼ਾਮਲ ਹੋਣਗੇ। ਮੀਟਿੰਗ 'ਚ ਗਠਜੋੜ ਦੇ ਕਨਵੀਨਰ (ਕੋਆਰਡੀਨੇਟਰ) ਤੇ ਲੋਗੋ ਦਾ ਨਾਂ ਸਾਹਮਣੇ ਆ ਸਕਦਾ ਹੈ। ਸਭ ਤੋਂ ਮਹੱਤਵਪੂਰਨ ਇਹ ਤੈਅ ਕਰਨਾ ਹੈ ਕਿ ਕਿਹੜੀ ਪਾਰਟੀ, ਕਿੱਥੋਂ, ਕਿੰਨੀਆਂ ਸੀਟਾਂ 'ਤੇ ਚੋਣ ਲੜੇਗੀ (ਸੀਟਾਂ ਦੀ ਵੰਡ)।ਗਠਜੋੜ ਵਿੱਚ ਸ਼ਾਮਲ ਪਾਰਟੀਆਂ ਕਈ ਰਾਜਾਂ ਵਿੱਚ ਇੱਕ ਦੂਜੇ ਦੀਆਂ ਵਿਰੋਧੀ ਹਨ।ਇਸ ਤੋਂ ਪਹਿਲਾਂ ਕਾਂਗਰਸ ਨੇਤਾ ਪੀ ਐਲ ਪੂਨੀਆ ਨੇ ਕਿਹਾ ਸੀ ਕਿ ਲੋਕ ਸਭਾ ਚੋਣਾਂ ‘ਚ I.N.D.I.A. ਗਠਜੋੜ ਦੀ ਜਿੱਤ ਤੋਂ ਬਾਅਦ ਹੀ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਨਾਂ ਤੈਅ ਹੋਵੇਗਾ। ਸਿਰਫ਼ ਚੁਣੇ ਹੋਏ ਸੰਸਦ ਮੈਂਬਰ ਹੀ ਪ੍ਰਧਾਨ ਮੰਤਰੀ ਦੀ ਚੋਣ ਕਰਨਗੇ।