ਚੇਨਈ, 26 ਅਗਸਤ, ਦੇਸ਼ ਕਲਿਕ ਬਿਊਰੋ :
ਤਾਮਿਲਨਾਡੂ ਦੇ ਮਦੁਰਾਈ ਰੇਲਵੇ ਸਟੇਸ਼ਨ ਨੇੜੇ ਰਾਮੇਸ਼ਵਰਮ ਜਾਣ ਵਾਲੀ ਰੇਲਗੱਡੀ ਦੇ ਡੱਬੇ ਵਿੱਚ ਅੱਗ ਲੱਗ ਗਈ। ਮਦੁਰਾਈ ਕਲੈਕਟਰ ਨੇ ਸਮਾਚਾਰ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਹਾਦਸੇ ਵਿੱਚ 10 ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ 20 ਤੋਂ ਵੱਧ ਲੋਕ ਝੁਲਸ ਗਏ ਹਨ। ਮਰਨ ਵਾਲੇ ਲੋਕ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਸੀਤਾਪੁਰ ਦੀ ਇੱਕ ਟਰੈਵਲ ਏਜੰਸੀ ਨੇ ਇਸ ਕੋਚ ਦੀ ਥਰਡ ਪਾਰਟੀ ਬੁਕਿੰਗ ਕਰਵਾਈ ਸੀ। ਇਸ ਵਿੱਚ 63 ਲੋਕ ਸਵਾਰ ਸਨ।ਅਧਿਕਾਰੀਆਂ ਮੁਤਾਬਕ ਪ੍ਰਾਈਵੇਟ ਪਾਰਟੀ ਦੇ ਕੋਚ ਨੂੰ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਸਵੇਰੇ 5.15 ਵਜੇ ਦੇ ਕਰੀਬ ਮਿਲੀ। ਜਦੋਂ ਟਰੇਨ ਨੂੰ ਮਦੁਰਾਈ ਯਾਰਡ ਜੰਕਸ਼ਨ 'ਤੇ ਰੋਕਿਆ ਗਿਆ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਨੇ 5.45 'ਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ। ਸਵੇਰੇ 7:15 ਵਜੇ ਅੱਗ 'ਤੇ ਕਾਬੂ ਪਾਇਆ ਗਿਆ। ਸਿਰਫ਼ ਪ੍ਰਾਈਵੇਟ ਕੋਚ ਨੂੰ ਹੀ ਅੱਗ ਲੱਗੀ ਹੈ।ਡੀਆਰਐਮ ਸਮੇਤ ਰੇਲਵੇ ਅਧਿਕਾਰੀ ਘਟਨਾ ਵਾਲੀ ਥਾਂ 'ਤੇ ਮੌਜੂਦ ਹਨ। ਝੁਲਸੇ ਲੋਕਾਂ ਨੂੰ ਸਰਕਾਰੀ ਰਾਜਾਜੀ ਕਾਲਜ, ਮਦੁਰਾਈ ਵਿੱਚ ਦਾਖਲ ਕਰਵਾਇਆ ਗਿਆ ਹੈ।ਹਾਦਸੇ ਨਾਲ ਸਬੰਧਤ ਦੋ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਸ ਵਿੱਚ ਇੱਕ ਔਰਤ ਅਤੇ ਕਈ ਯਾਤਰੀ ਬਚਾਓ-ਬਚਾਓ ਦਾ ਰੌਲਾ ਪਾ ਰਹੇ ਹਨ। ਕੁਝ ਦੇਰ ਬਾਅਦ ਇਹ ਆਵਾਜ਼ ਸ਼ਾਂਤ ਹੋ ਜਾਂਦੀ ਹੈ। ਰੇਲਵੇ ਕਰਮਚਾਰੀ ਅੱਗ ਬੁਝਾਉਣ ਵਾਲੇ ਯੰਤਰਾਂ ਅਤੇ ਪਾਣੀ ਦੀਆਂ ਤੋਪਾਂ ਦੀ ਵਰਤੋਂ ਕਰ ਰਹੇ ਹਨ।