ਬੈਂਗਲੁਰੂ, 26 ਅਗਸਤ, ਦੇਸ਼ ਕਲਿਕ ਬਿਊਰੋ :
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਨੀਵਾਰ ਸਵੇਰੇ 7.30 ਵਜੇ ਬੈਂਗਲੁਰੂ 'ਚ ਇਸਰੋ ਦੇ ਕਮਾਂਡ ਸੈਂਟਰ ਪਹੁੰਚੇ। ਇੱਥੇ ਉਨ੍ਹਾਂ ਚੰਦਰਯਾਨ-3 ਟੀਮ ਦੇ ਵਿਗਿਆਨੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਟੀਮ ਦੇ ਸਾਰੇ ਵਿਗਿਆਨੀਆਂ ਨਾਲ ਇੱਕ ਗਰੁੱਪ ਫੋਟੋ ਵੀ ਖਿਚਵਾਈ। ਇਸਰੋ ਦੇ ਕਮਾਂਡ ਸੈਂਟਰ ਵਿੱਚ ਇਸਰੋ ਚੀਫ ਐਸ ਸੋਮਨਾਥ ਨੇ ਪੀਐਮ ਮੋਦੀ ਨੂੰ ਗੁਲਦਸਤਾ ਦੇ ਕੇ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨੇ ਸੋਮਨਾਥ ਨੂੰ ਜੱਫੀ ਪਾਈ ਅਤੇ ਪਿੱਠ ਥਾਪੜੀ। ਚੰਦਰਯਾਨ 3 ਮਿਸ਼ਨ ਦੇ ਸਫਲ ਹੋਣ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ।ਇਸ ਮੌਕੇ ਉਨ੍ਹਾਂ ਕਿਹਾ, 'ਮੈਂ ਦੱਖਣੀ ਅਫਰੀਕਾ 'ਚ ਸੀ, ਫਿਰ ਗ੍ਰੀਸ 'ਚ ਪ੍ਰੋਗਰਾਮ 'ਚ ਚਲਾ ਗਿਆ ਸੀ। ਪਰ ਮੇਰਾ ਮਨ ਤੁਹਾਡੇ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਸੀ। ਪਰ ਕਈ ਵਾਰ ਲੱਗਦਾ ਹੈ ਕਿ ਮੈਂ ਤੁਹਾਡੇ ਨਾਲ ਬੇਇਨਸਾਫੀ ਕਰ ਦਿੰਦਾ ਹਾਂ। ਮੇਰੀ ਬੇਸਬਰੀ ਅਤੇ ਤੁਹਾਡੀ ਮੁਸੀਬਤ।ਸਵੇਰੇ ਸਵੇਰੇ ਏਨਾ ਔਖਾ ਹੋਣਾ ਪਿਆ।ਮੇਰਾ ਮਨ ਕਰਦਾ ਸੀ ਮੈਂ ਤੁਹਾਨੂੰ ਨਮਨ ਕਰਾਂ।ਪੀਐਮ ਮੋਦੀ ਨੇ ਕਿਹਾ ਕਿ ਮੈਂ ਤੁਹਾਨੂੰ ਸਲੂਟ ਕਰਨਾ ਚਾਹੁੰਦਾ ਸੀ।