ਨਵੀਂ ਦਿੱਲੀ, 21 ਅਗਸਤ, ਦੇਸ਼ ਕਲਿਕ ਬਿਊਰੋ :
ਪ੍ਰਧਾਨ ਮੰਤਰੀ ਨਰਿੰਦਰ ਮੋਦੀ 15ਵੇਂ ਬ੍ਰਿਕਸ ਸੰਮੇਲਨ 'ਚ ਸ਼ਾਮਲ ਹੋਣ ਲਈ ਅੱਜ ਯਾਨੀ ਸੋਮਵਾਰ ਨੂੰ ਰਵਾਨਾ ਹੋਣਗੇ। ਉਹ 22 ਤੋਂ 24 ਅਗਸਤ ਤੱਕ ਦੱਖਣੀ ਅਫਰੀਕਾ ਦੇ ਜੋਹਾਨਸਬਰਗ ਸ਼ਹਿਰ 'ਚ ਰਹਿਣਗੇ। ਇਸ ਦੌਰਾਨ ਉਹ ਕੁਝ ਮੈਂਬਰ ਦੇਸ਼ਾਂ ਨਾਲ ਦੁਵੱਲੀ ਗੱਲਬਾਤ ਵੀ ਕਰਨਗੇ। ਵਿਦੇਸ਼ ਮੰਤਰਾਲੇ ਨੇ 18 ਅਗਸਤ ਨੂੰ ਇਹ ਜਾਣਕਾਰੀ ਦਿੱਤੀ ਸੀ। ਜ਼ਿਕਰਯੋਗ ਹੈ ਕਿ 2008-2009 ਵਿੱਚ ਜਦੋਂ ਪੱਛਮੀ ਦੇਸ਼ ਆਰਥਿਕ ਸੰਕਟ ਵਿੱਚੋਂ ਲੰਘ ਰਹੇ ਸਨ। ਉਦੋਂ ਵੀ ਬ੍ਰਿਕਸ ਦੇਸ਼ਾਂ ਦੀ ਆਰਥਿਕਤਾ ਤੇਜ਼ੀ ਨਾਲ ਅੱਗੇ ਵਧ ਰਹੀ ਸੀ। ਬ੍ਰਿਕਸ ਸੰਗਠਨ ਦੇ ਗਠਨ ਦਾ ਸੰਕਲਪ 'ਰਾਈਜ਼ਿੰਗ ਇਕਾਨਮੀ' ਦੇ ਆਧਾਰ 'ਤੇ ਟਿਕਿਆ ਹੋਇਆ ਹੈ।ਇਸ ਦਾ ਮਤਲਬ ਹੈ ਕਿ ਉਨ੍ਹਾਂ ਦੇਸ਼ਾਂ ਦੀ ਅਰਥਵਿਵਸਥਾ ਜਿਨ੍ਹਾਂ ਵਿਚ ਤੇਜ਼ੀ ਨਾਲ ਵਿਕਾਸ ਕਰਨ ਅਤੇ ਪੱਛਮੀ ਦੇਸ਼ਾਂ ਨਾਲ ਮੁਕਾਬਲਾ ਕਰਨ ਦੀ ਹਿੰਮਤ ਹੈ। ਪਹਿਲਾਂ ਪੱਛਮੀ ਦੇਸ਼ ਦੁਨੀਆ ਦੀ 60% ਤੋਂ 80% ਆਰਥਿਕਤਾ ਨੂੰ ਕੰਟਰੋਲ ਕਰ ਰਹੇ ਸਨ, ਹੁਣ ਹੌਲੀ-ਹੌਲੀ ਬ੍ਰਿਕਸ ਦੇਸ਼ ਆਪਣੀ ਥਾਂ ਲੈ ਰਹੇ ਹਨ।