39 ਮੈਂਬਰੀ ਕਮੇਟੀ ਵਿੱਚ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਸ਼ਾਮਲ
ਨਵੀਂ ਦਿੱਲੀ, 20 ਅਗਸਤ, ਦੇਸ਼ ਕਲਿਕ ਬਿਊਰੋ :
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਐਤਵਾਰ ਨੂੰ ਕਾਂਗਰਸ ਵਰਕਿੰਗ ਕਮੇਟੀ ਦਾ ਐਲਾਨ ਕੀਤਾ। 39 ਮੈਂਬਰਾਂ ਵਾਲੀ ਇਸ ਕਮੇਟੀ ਵਿੱਚ ਸੋਨੀਆ, ਰਾਹੁਲ, ਪ੍ਰਿਅੰਕਾ ਸ਼ਾਮਲ ਹਨ। ਇਸ ਦੇ ਨਾਲ ਹੀ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਵੀ ਕਮੇਟੀ ਵਿੱਚ ਬਰਕਰਾਰ ਰੱਖਿਆ ਗਿਆ ਹੈ।ਖਾਸ ਗੱਲ ਇਹ ਹੈ ਕਿ ਖੜਗੇ ਨੇ ਆਪਣੇ ਖਿਲਾਫ ਚੋਣ ਲੜਨ ਵਾਲੇ ਸ਼ਸ਼ੀ ਥਰੂਰ ਨੂੰ ਵੀ ਇਸ ਕਮੇਟੀ ਵਿੱਚ ਜਗ੍ਹਾ ਦਿੱਤੀ ਹੈ। ਕਮੇਟੀ ਵਿੱਚ 39 ਮੈਂਬਰ, 14 ਸਥਾਈ ਮੈਂਬਰ, 14 ਇੰਚਾਰਜ ਅਤੇ 9 ਸਪੈਸ਼ਲ ਇਨਵਾਇਟੀ ਸ਼ਾਮਲ ਹਨ।ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਕਤੂਬਰ ਵਿੱਚ, ਨਵੇਂ ਚੁਣੇ ਗਏ ਪਾਰਟੀ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ 23 ਮੈਂਬਰੀ ਸੀਡਬਲਯੂਸੀ ਨੂੰ ਭੰਗ ਕਰ ਦਿੱਤਾ ਸੀ ਅਤੇ ਇਸਦੀ ਥਾਂ 47 ਮੈਂਬਰੀ ਸਟੀਅਰਿੰਗ ਕਮੇਟੀ ਬਣਾ ਦਿੱਤੀ ਸੀ।