ਸ਼੍ਰੀਹਰੀਕੋਟਾ, 20 ਅਗਸਤ, ਦੇਸ਼ ਕਲਿਕ ਬਿਊਰੋ :
ਚੰਦਰਯਾਨ-3 ਦੇ ਲੈਂਡਰ ਮਾਡਿਊਲ ਨੇ ਅੰਤਮ ਡੀਬੂਸਟਿੰਗ ਆਪ੍ਰੇਸ਼ਨ ਨੂੰ ਸਫਲਤਾਪੂਰਵਕ ਪੂਰਾ ਕਰ ਲਿਆ ਹੈ। ਭਾਰਤੀ ਪੁਲਾੜ ਏਜੰਸੀ ISRO ਨੇ ਦੱਸਿਆ ਕਿ ਚੰਦਰਯਾਨ ਨੇ LM ਔਰਬਿਟ ਨੂੰ 25 km X 134 km ਤੱਕ ਘਟਾ ਦਿੱਤਾ ਹੈ। ਹੁਣ ਮਾਡਿਊਲ ਦੀ ਅੰਦਰੂਨੀ ਜਾਂਚ ਹੋਵੇਗੀ। ਇਸ ਤੋਂ ਬਾਅਦ ਉਸ ਨੂੰ ਨਿਰਧਾਰਤ ਲੈਂਡਿੰਗ ਸਾਈਟ 'ਤੇ ਸੂਰਜ ਚੜ੍ਹਨ ਦੀ ਉਡੀਕ ਕਰਨੀ ਪਵੇਗੀ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਪਾਵਰਡ ਡਿਸੈਂਟ 23 ਅਗਸਤ ਨੂੰ 17:45 'ਤੇ ਸ਼ੁਰੂ ਹੋਣ ਦੀ ਉਮੀਦ ਹੈ।ਜਿਕਰਯੋਗ ਹੈ ਕਿ ਡੀਬੂਸਟਿੰਗ ਲੈਂਡਰ ਨੂੰ ਅਜਿਹੀ ਆਰਬਿਟ ਵਿੱਚ ਸਥਾਪਤ ਕਰਨ ਦੀ ਪ੍ਰਕਿਰਿਆ ਹੈ, ਜਿਸ ਵਿੱਚ ਚੰਦਰਮਾ ਦੇ ਆਰਬਿਟ ਦਾ ਸਭ ਤੋਂ ਨਜ਼ਦੀਕੀ ਬਿੰਦੂ 30 ਕਿਲੋਮੀਟਰ ਅਤੇ ਵੱਧ ਤੋਂ ਵੱਧ ਬਿੰਦੂ 100 ਕਿਲੋਮੀਟਰ ਹੈ।ਇਸਰੋ ਦੇ ਅਨੁਸਾਰ, ਲਗਭਗ 30 ਕਿਲੋਮੀਟਰ ਦੀ ਉਚਾਈ 'ਤੇ, ਲੈਂਡਰ ਪਾਵਰ ਬ੍ਰੇਕਿੰਗ ਪੜਾਅ ਵਿੱਚ ਦਾਖਲ ਹੁੰਦਾ ਹੈ ਅਤੇ ਚੰਦਰਮਾ ਦੀ ਸਤ੍ਹਾ ਤੱਕ ਪਹੁੰਚਣ ਲਈ ਆਪਣੇ ਥਰਸਟਰਾਂ ਦੀ ਵਰਤੋਂ ਕਰਨਾ ਸ਼ੁਰੂ ਕਰਦਾ ਹੈ। ਇੱਕ ਵਾਰ ਜਦੋਂ ਇਹ ਲਗਭਗ 100 ਮੀਟਰ ਦੀ ਉਚਾਈ 'ਤੇ ਪਹੁੰਚ ਜਾਂਦਾ ਹੈ, ਤਾਂ ਲੈਂਡਰ ਸਤ੍ਹਾ ਨੂੰ ਸਕੈਨ ਕਰੇਗਾ ਤੇ ਦੇਖੇਗਾ ਕਿ ਕੋਈ ਮੁਸ਼ਕਲ ਤਾਂ ਨਹੀਂ। ਇਸ ਤੋਂ ਬਾਅਦ ਇਹ ਸਾਫਟ ਲੈਂਡਿੰਗ ਲਈ ਚੰਦਰਮਾ ‘ਤੇ ਉਤਰਨਾ ਸ਼ੁਰੂ ਕਰੇਗਾ।