ਨਵੀਂ ਦਿੱਲੀ, 27 ਅਗਸਤ, ਦੇਸ਼ ਕਲਿੱਕ ਬਿਓਰੋ :
ਖਾਲਿਸਤਾਨੀ ਪੱਖੀਆਂ ਵੱਲੋਂ ਦਿੱਲੀ ਦੇ ਮੈਟਰੋ ਸਟੇਸ਼ਨਾਂ ਉਤੇ ਖਾਲਿਸਤਾਨੀ ਨਾਅਰੇ ਲਿਖੇ ਗਏ ਹਨ। ਜੀ 20 ਸੰਮੇਲਨ ਤੋਂ ਪਹਿਲਾਂ ਸਿੱਖ ਫਾਰ ਜਸਿਟਸ (SFJ) ਵੱਲੋਂ ਇਹ ਅੰਜ਼ਾਮ ਦਿੱਤਾ ਗਿਆ ਹੈ। ਦਿੱਲੀ ਦੇ 8 ਮੈਟਰੋ ਸਟੇਸ਼ਨਾਂ ਉਤੇ ਖਾਲਿਸਤਾਨ ਸਮਰਥਕਾਂ ਵੱਲੋਂ ਕੰਧਾਂ ਉਤੇ ਨਾਅਰੇ ਲਿਖੇ ਗਏ ਹਨ।
ਕੰਧਾਂ ਉਤੇ ਲਿਖੇ ਨਾਅਰਿਆਂ ਵਿੱਚ ਕਿਹਾ ਗਿਆ ਕਿ ਪੰਜਾਬ ਭਾਰਤ ਦਾ ਹਿੱਸਾ ਨਹੀਂ ਹੈ। ਖਾਲਿਸਤਾਨੀ ਸਮਰਥਕਾਂ ਵੱਲੋਂ ਸ਼ਿਵਾ ਜੀ ਪਾਰਕ, ਮਾਦੀਪੁਰ, ਪੱਛਮੀ ਵਿਹਾਰ, ਉਦਯੋਗ ਨਗਰ, ਮਹਾਰਾਜਾ ਸੂਰਜਮਲ ਸਟੇਡੀਐਮ, ਨਾਂਗਲੋਈ, ਪੰਜਾਬੀ ਬਾਗ ਆਦਿ ਸਟੇਸ਼ਨਾਂ ਉਤੇ ਨਾਅਰੇ ਲਿਖੇ ਗਏ ਹਨ।
ਇਸ ਸਬੰਧੀ ਸੂਚਨਾ ਮਿਲਦੇ ਹੀ ਮੈਟਰੋ ਪੁਲਿਸ ਮੌਕੇ ਉਤੇ ਪਹੁੰਚ ਗਈ। ਸਾਰੀਆਂ ਥਾਵਾਂ ਤੋਂ ਨਾਅਰੇ ਹਟਾਏ ਜਾ ਰਹੇ ਹਨ। ਮੈਟਰੋ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਮਾਮਲਾ ਦਰਜ ਕੀਤਾ ਜਾਵੇਗਾ।
ਇਸ ਸਬੰਧੀ ਸਿੱਖ ਫਾਰ ਜਸਿਟਸ ਦੇ ਗੁਰਪੰਤ ਸਿੰਘ ਪੰਨੂ ਵੱਲੋਂ ਵੀਡੀਓ ਵੀ ਜਾਰੀ ਕੀਤੇ ਗਿਆ ਹੈ, ਜਿਸ ਵਿੱਚ ਕਈ ਮੈਟਰੋ ਸਟੇਸ਼ਨ ਦੀਆਂ ਕੰਧਾਂ ਉਤੇ ਨਾਅਰੇ ਲਿਖੇ ਵੀ ਦਿਖਾਈ ਦੇ ਰਹੇ ਹਨ।