ਐਸ ਏ ਐਸ ਨਗਰ, 18 ਜੂਨ (ਦੇਸ਼ ਕਲਿੱਕ ਬਿਓਰੋ) ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਸੂਬੇ ਦੇ ਲੋੜਵੰਦ ਲੋਕਾਂ ਲਈ 05 ਲੱਖ ਰੁਪਏ ਤੱਕ ਦੇ ਮੁਫਤ ਇਲਾਜ ਦੀ ਸਹੂਲਤ ਦਿੱਤੀ ਜਾਂਦੀ ਹੈ। ਇਸ ਯੋਜਨਾ ਤਹਿਤ ਜ਼ਿਲ੍ਹੇ ਵਿੱਚ ਹੁਣ ਤੱਕ ਕਰੀਬ 01 ਲੱਖ 81 ਹਜ਼ਾਰ 619 ਕਾਰਡ ਬਣਾਏ ਜਾ ਚੁੱਕੇ ਹਨ ਤੇ ਯੋਗਲਾਭਪਾਤਰੀਆਂ ਦੇ ਕਾਰਡ ਬਨਾਉਣ ਦਾ ਕੰਮ ਜੰਗੀ ਪੱਧਰ ਉਤੇ ਜਾਰੀ ਹੈ। ਕਾਰਡ ਬਨਾਉਣ ਸਬੰਧੀ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਮੁਹਿੰਮ ਵੀ ਚਲਾਈ ਜਾ ਰਹੀ ਹੈ।
ਚੰਡੀਗੜ੍ਹ, 16 ਜੂਨ (ਦੇਸ਼ ਕਲਿੱਕ ਬਿਊਰੋ)ਸੂਬੇ ਵਿੱਚ ਕੈਂਸਰ ਦੇ ਮਰੀਜ਼ਾਂ ਨੂੰ ਬਿਹਤਰੀਨ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਅੱਜ ਮੈਡੀਕਲ ਸਿੱਖਿਆ ਵਿਭਾਗ ਨੂੰ ਅੰਮ੍ਰਿਤਸਰ ਦੇ ਸਟੇਟ ਕੈਂਸਰ ਇੰਸਟੀਚਿਊਟ ਨੂੰ ਇਸੇ ਵਿੱਤੀ ਵਰ੍ਹੇ ਵਿੱਚ ਕਾਰਜਸ਼ੀਲ ਕਰਨ ਦੀ ਹਦਾਇਤ ਕੀਤੀ ਹੈ।
ਚੰਡੀਗੜ, 17 ਜੂਨ (ਦੇਸ਼ ਕਲਿੱਕ ਬਿਊਰੋ)
ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਸਾਰੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਨੂੰ ਹਦਾਇਤ ਕੀਤੀ ਹੈ ਕਿ ਸਰਬੱਤ ਸਿਹਤ ਬੀਮਾ ਯੋਜਨਾ ਦੇ ਯੋਗ ਲਾਭਪਾਤਰੀ ਜਦੋਂ ਹਸਪਤਾਲ ਵਿੱਚ ਦਾਖ਼ਲ ਹੋਣ ਤਾਂ ਉਹਨਾਂ ਦਾ ਇਲਾਜ ਜਾਂ ਈ-ਕਾਰਡ ਨਾ ਚੱਲਣ (ਬਲਾਕ ਹੋਣ )ਦੇ ਮਾਮਲੇ ਵਿੱਚ ਵੀ ਇਲਾਜ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ।
--- ਯਸ਼ਪਾਲ ---
'ਵੈਰੀ ਸਦਾ ਹੀ ਵੈਰੀ ਰਹੇਗਾ' - ਇਹ ਦੁਨਿਆਵੀ ਸੱਚ ਨਹੀਂ ਹੈ। ਮਨੁੱਖੀ ਸੁਭਾਅ ਦੀ ਚੰਚਲਤਾ ਤੇ ਕਮਜ਼ੋਰੀ ਬੜੇ ਹੀ ਅਜੀਬੋ-ਗਰੀਬ ਸੰਗੀ ਬਣਾ ਲੈਂਦੀ ਹੈ। ਅੱਜ ਦਾ ਕੱਟੜ ਵੈਰੀ, ਕੱਲ੍ਹ ਦਾ ਜਿਗਰੀ ਯਾਰ ਵੀ ਹੋ ਸਕਦਾ ਹੈ ਤੇ ਇਸਦੇ ਉਲਟ ਵੀ। ਪਰੰਤੂ ਮਨੁੱਖੀ ਸਰੀਰ ਦੇ ਸੂਖਮ ਬ੍ਰਹਿਮੰਡ ਅੰਦਰ ਰੋਗ ਜਨਕ ਵੈਰੀ ਆਪਣੀ ਬਦਨੀਤ ਕਦੇ ਵੀ ਨਹੀਂ ਤਿਆਗਦੇ।
ਦੁਸ਼ਮਣ ਦੀ ਅਗਲੇਰੀ ਟੁਕੜੀ ਦੱਬਵੇਂ ਪੈਰੀਂ ਅੰਦਰ ਵੜਦੀ ਹੈ। ਥੋਖਾ, ਫਰੇਬ ਤੇ ਛਲ ਇਸਦੀ ਫਿਤਰਤ ਹੈ। ਕਿਸੇ ਚੁਣੌਤੀ ਜਾਂ ਰੁਕਾਵਟ ਦੀ ਜਾਹਰਾ ਅਣਹੋਂਦ ਵੇਖ ਕੇ, ਉਹ ਆਪਣੇ ਪਿਛਲੇ ਸਾਥੀਆਂ ਨੂੰ ਅੱਗੇ ਵਧਣ ਦਾ ਇਸ਼ਾਰਾ ਕਰਦੀ ਹੈ। ਉਸਦਾ ਨਿਸ਼ਾਨਾ ਹੈ ਕਿ ਅਹਿਮ ਟਿਕਾਣੇ 'ਤੇ ਕਬਜਾ ਕਰਨਾ, ਜਿੱਥੋਂ ਪਰਾਏ ਇਲਾਕੇ ਅੰਦਰ ਅੱਗੇ ਘੁਸਪੈਠ ਕੀਤੀ ਜਾ ਸਕੇ।
ਚੰਡੀਗੜ੍ਹ, 2 ਜੂਨ (ਦੇਸ਼ ਕਲਿੱਕ ਬਿਓਰੋ)ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮਿਊਕਰਮਾਈਕੋਸਿਸ (ਬਲੈਕ ਫੰਗਸ) ਤੋਂ ਪੀੜਤ ਮਰੀਜ਼ਾਂ ਦੀਆਂ ਜਾਨਾਂ ਬਚਾਉਣ ਲਈ ਉਸੇ ਭਾਵਨਾ ਨਾਲ ਵਚਨਬੱਧ ਹੈ ਜਿਸ ਤਰ੍ਹਾਂ ਸੂਬਾ ਸਰਕਾਰ ਵੱਲੋਂ ਕੋਵਿਡ ਦੀ ਰੋਕਥਾਮ ਲਈ ਲੜਾਈ ਲੜੀ ਜਾ ਰਹੀ ਹੈ।
ਚੰਡੀਗੜ੍ਹ, 2 ਜੂਨ (ਦੇਸ਼ ਕਲਿੱਕ ਬਿਓਰੋ)ਕੋਰੋਨਾ ਮਹਾਂਮਾਰੀ ਦੀ ਸੰਭਾਵਿਤ ਤੀਜੀ ਲਹਿਰ ਲਈ ਸੂਬੇ ਨੂੰ ਤਿਆਰੀ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਸੀ.ਐਮ.ਸੀ. ਲੁਧਿਆਣਾ ਵਿਖੇ ਹਸਪਤਾਲ ਅਤੇ ਪੁਲਿਸ ਪਬਲਿਕ ਫਾਊਡੇਸ਼ਨ (ਪੀ.ਪੀ.ਐਫ.) ਵਿਚਾਲੇ ਸਾਂਝੇਦਾਰੀ ਦੀ ਪਹਿਲ ਨਾਲ ਸਥਾਪਤ ਕੀਤੇ 50 ਬਿਸਤਰਿਆਂ ਦੇ ਬੱਚਿਆਂ ਦੇ ਕੋਵਿਡ ਸੰਭਾਲ ਵਾਰਡ ਦਾ ਵਰਚੁਅਲ ਉਦਘਾਟਨ ਕੀਤਾ।
ਅੱਜ ਕੱਲ ਬਲੈਕ ਫੰਗਸ (ਮਿਊਕਰਮਾਈਕੋਸਿਸ) ਨਾਮ ਦੀ ਇਨਫੈਕਸਨ ਵਧ ਰਹੀ ਹੈ ਜਿਸ ਤੋਂ ਬਚਾਅ ਕਰਨ ਅਤੇ ਸੁਚੇਤ ਰਹਿਣ ਦੀ ਸਖਤ ਲੋੜ ਹੈ, ਕਿਉਂਕਿ ਕਰੋਨਾ ਦੇ ਸੰਕਰਮਣ ਦੀ ਲਪੇਟ ਵਿੱਚ ਆਏ ਮਰੀਜਾਂ ਨੂੰ ਇਹ ਇਨਫੈਕਸ਼ਨ ਆਪਣੀ ਜਕੜ ਵਿੱਚ ਛੇਤੀ ਲੈ ਲੈਂਦੀ ਹੈ ਜੋ ਕਿ ਘਾਤਕ ਸਿੱਧ ਹੋ ਸਕਦੀ ਹੈ।
ਮੋਹਾਲੀ, 22 ਮਈ, ਦੇਸ਼ ਕਲਿੱਕ ਬਿਊਰ :
ਵਿਸ਼ਵ ਪੱਧਰ ਤੇ ਦੂਜੀ ਸਭ ਤੋਂ ਵੱਡੀ ਸ਼ੂਗਰ ਅਬਾਦੀ ਹੋਣ ਅਤੇ ਇਨ੍ਹਾਂ ਵਿਚੋਂ ਲਗਭਗ 70 ਪ੍ਰਤੀਸ਼ਤ ਮਾਮਲੇ ਅਨਕੰਟਰੋਲ ਸ਼ੂਗਰ ਦੇ ਹੋਣ ਦੇ ਕਾਰਨ, ਭਾਰਤ ਵਿਚ ਮਿਊਕੋਮਿਰਕੋਸਿਸ ਮਤਲਬ ਬਲੈਕ ਫੰਗਸ ਇੱਕ ਮਜਬੂਤ ਰਿਸਕ ਫੈਕਟ ਹੈ।