ਬਹੁਤ ਸਾਰੇ ਲੋਕਾਂ ਵਿਚ ਇਹ ਸਮੱਸਿਆ ਰਹਿੰਦੀ ਹੈ ਕਿ ਨਿਯਮਤ ਸਫ਼ਾਈ ਕਰਨ ਦੇ ਬਾਵਜੂਦ ਉਨ੍ਹਾਂ ਦੇ ਦੰਦ ਸਫ਼ੈਦ ਨਹੀਂ ਰਹਿੰਦੇ। ਉਨ੍ਹਾਂ ਵਿਚ ਪੀਲਾਪਨ ਆ ਹੀ ਜਾਂਦਾ ਹੈ। ਆਓ ਦੇਖੀਏ ਇਹ ਪੀਲਾਪਨ ਕਿਉਂ ਆਉਂਦਾ ਹੈ?
ਇਸ ਤਰ੍ਹਾਂ ਦਾ ਕੋਈ ਵੀ ਖਾਧ ਪਦਾਰਥ ਜੋ ਸਾਡੇ ਸਫ਼ੈਦ ਰੁਮਾਲ 'ਤੇ ਦਾਗ਼ ਪਾ ਦੇਵੇ, ਸਾਡੇ ਦੰਦਾਂ 'ਤੇ ਵੀ ਦਾਗ਼ ਪਾ ਦਿੰਦਾ ਹੈ ਜਿਵੇਂ ਚਾਹ, ਕਾਫੀ, ਕੋਲਾ, ਫਲਾਂ ਦੇ ਜੂਸ ਤੇ ਕਈ ਤਰ੍ਹਾਂ ਦੇ ਫਲ ਜਿਨ੍ਹਾਂ ਵਿਚ ਰੰਗਦਾਰ ਗੁੱਦਾ ਹੁੰਦਾ ਹੈ। ਜੇਕਰ ਤੁਸੀਂ ਦਿਨ ਵਿਚ ਦੋ ਵਾਰ ਸੇਬ, ਅਮਰੂਦ, ਨਾਸ਼ਪਤੀ, ਗਾਜਰ, ਗੰਨਾ ਜਾਂ ਖੀਰੇ ਵਰਗੇ ਹਲਕੇ ਸਖ਼ਤ ਫਲ ਖਾਧੇ ਤਾਂ ਇਨ੍ਹਾਂ ਵਿਚ ਮੌਜੂਦ ਰੇਸ਼ਾ ਸਾਡੇ ਦੰਦਾਂ ਨੂੰ ਸਾਫ ਕਰਦਾ ਹੈ ਅਤੇ ਕੀਟਾਣੂਆਂ ਨੂੰ ਹਟਾ ਦਿੰਦਾ ਹੈ। ਆਪਣੇ ਦੰਦਾਂ ਦੀ ਸੁਰੱਖਿਆ ਲਈ ਗਹਿਰੇ ਰੰਗ ਦੇ ਖਾਧ ਪਦਾਰਥ ਘੱਟ ਖਾਓ ਅਤੇ ਰੇਸ਼ੇਦਾਰ ਪਦਾਰਥ ਜ਼ਿਆਦਾ ਖਾਓ।