ਨਵੀਂ ਦਿੱਲੀ, 07 ਮਾਰਚ, ਐਚ ਐਸ :
ਦੇਸ਼ ਵਿਚ ਕੋਰੋਨਾ ਵਾਇਰਸ ਦੇ ਵੱਧ ਰਹੇ ਡਰ ਨੂੰ ਬਾਜ਼ਾਰਾਂ ਨੇ ਵੀ ਭੁਣਾਉਣਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਤਿੰਨ ਦਿਨਾਂ ਤੋਂ ਮਾਸਕ ਅਤੇ ਸੈਨੀਟਾਈਜ਼ਰ ਦੀ ਵਿਕਰੀ ਤੇਜ਼ੀ ਨਾਲ ਵਧੀ ਹੈ। ਇਸਦੇ ਨਾਲ, ਕਾਲਾ ਬਾਜਾਰੀ ਵਿੱਚ ਵੀ ਵਾਧਾ ਹੋਇਆ ਹੈ। ਪੰਜਾਹ ਰੁਪਏ ਦਾ ਮਾਸਕ ਅਤੇ ਸੈਨੀਟਾਈਜ਼ਰ 300 ਰੁਪਏ ਵਿਚ ਵਿਕਣਾ ਸ਼ੁਰੂ ਹੋ ਗਿਆ ਹੈ। ਕੈਮਿਸਟ ਦੀਆਂ ਦੁਕਾਨਾਂ 'ਤੇ ਛੋਟੀਆਂ ਸੈਨੇਟਾਈਜ਼ਰ ਬੋਤਲਾਂ ਦਾ ਭੰਡਾਰ ਖਤਮ ਹੋ ਗਿਆ ਹੈ ਅਤੇ ਜਿੱਥੇ ਮਿਲ ਰਿਹਾ ਹੈ ਉਥੇ ਕਈ ਗੁਣਾ ਮਹਿੰਗਾ ਮਿਲ ਰਿਹਾ ਹੈ।
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਕਿਹਾ ਕਿ ਜਿਹੜੇ ਲੋਕ ਭਾਅ ਵਧਾ ਕੇ ਬਾਜ਼ਾਰ ਵਿਚ ਮਾਸਕ ਵੇਚ ਰਹੇ ਹਨ, ਉਨ੍ਹਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧ ਵਿੱਚ ਸਬੰਧਤ ਵਿਭਾਗ ਨੂੰ ਇੱਕ ਐਕਸ਼ਨ ਪਲਾਨ ਤਿਆਰ ਕਰਨ ਲਈ ਕਿਹਾ ਗਿਆ ਹੈ।