ਨਵੀਂ ਦਿੱਲੀ, 12 ਅਪ੍ਰੈਲ :
ਭਾਰਤ ਸਰਕਾਰ ਦੇ ਵਿਸ਼ਾ ਮਾਹਿਰ ਕਮੇਟੀ ਵੱਲੋਂ ਰੂਸੀ ਕੋਵਿੰਡ 19 ਵੈਕਸੀਨ ਸਪੂਤਨਿਕ ਬੀ ਨੂੰ ਐਂਮਰਜੈਂਸੀ ਵਰਤੋਂ ਲਈ ਪ੍ਰਵਾਨੀ ਦੇ ਦਿੱਤੀ ਹੈ। ਭਾਰਤ ਸਰਕਾਰ ਵੱਲੋਂ ਕੋਵੀਸ਼ੀਲਡ ਅਤੇ ਭਾਰਤ ਵਾਇਓਟੈਕ ਕੋ ਵੇਕਸੀਨ ਤੋਂ ਬਾਅਦ ਪ੍ਰਵਾਨ ਕੀਤੀ ਇਹ ਤੀਜੀ ਵੈਕਸੀਨ ਹੈ। ਰੂਸ ਮੁਤਾਬਕ ਸਪੂਤਨਿਕ ਬੀ ਸੰਸਾਰ ਦੀ ਮਨੁੱਖੀ ਵਿਵਹਾਰ ਉਤੇ ਚੰਗੀ ਪਰਖੀ ਹੋਈ ਦਵਾਈ ਹੈ। ਇਸ ਨੂੰ ਦੁਨੀਆਂ ਦੇ 55 ਦੇਸ਼ਾਂ ਨੇ ਮਾਨਤਾ ਦਿੱਤੀ ਹੋਈ ਹੈ। ਰੂਸੀ ਖਬਰ ਏਜੰਸੀ ਸਪੂਤਨਿਕ ਮੁਤਾਬਕ ਭਾਰਤ ਸਰਕਾਰ ਵੱਲੋਂ ਉਸਨੂੰ ਮਨਜੂਰੀ ਦੇਣ ਤੋਂ ਬਾਅਦ ਸਪੂਤਨਿਕ ਕੰਪਨੀ ਦੇ ਸ਼ੇਅਰਾਂ ਵਿੱਚ 7 ਫੀਸਦੀ ਵਾਧਾ ਦਰਜ ਕੀਤਾ ਗਿਆ।