Hindi English Tuesday, 06 May 2025 🕑
BREAKING
4000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ PSPCL ਦੇ ਲਾਈਨਮੈਨ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਪੰਚਾਇਤੀ ਚੋਣਾਂ : ਮੋਹਾਲੀ ਜ਼ਿਲ੍ਹੇ ਵਿੱਚ ਸਰਪੰਚੀ ਲਈ ਰਾਖਵੀਆਂ ਸੀਟਾਂ ਦਾ ਐਲਾਨ ਸਾਬਕਾ ਫੌਜੀ ਨੇ ਪੁੱਤ ਨਾਲ ਮਿਲ ਕੇ ਕੀਤਾ ਬਜ਼ੁਰਗ ਨੰਬਰਦਾਰ ਦਾ ਕਤਲ ਪੰਜਾਬ ‘ਚ APP ਆਗੂ ਤੇ ਸਾਥੀਆਂ ‘ਤੇ ਕਾਤਲਾਨਾ ਹਮਲਾ ਫਿਰ ਲੱਗੇ ਭੂਚਾਲ ਦੇ ਝਟਕੇ ਪੀਸੀਐਸ ਅਧਿਕਾਰੀ ਨੂੰ ਦਿੱਤਾ ਸਿੱਖਿਆ ਬੋਰਡ ਦੇ ਸਕੱਤਰ ਦਾ ਵਾਧੂ ਚਾਰਜ ਸ਼ਰਮਨਾਕ : ਪੰਜਾਬ ‘ਚ 85 ਸਾਲਾ ਹੈਵਾਨ ਵਲੋਂ ਮਾਸੂਮ ਨਾਲ ਬਲਾਤਕਾਰ ਦਿਲਜੀਤ ਦੋਸਾਂਝ ਨੂੰ ਝਟਕਾ, ਸ਼ੈਂਸਰ ਬੋਰਡ ਨੇ ਨਵੀਂ ਫਿਲਮ ‘ਪੰਜਾਬ 95’ ’ਤੇ ਚਲਾਈ ਕੈਂਚੀ ਡਿਪਟੀ ਕਮਿਸ਼ਨਰ ਵੱਲੋ ਪੰਚਾਇਤੀ ਚੋਣਾਂ ਲਈ ਸਰਪੰਚਾਂ ਦੀ ਰਿਜਰਵੇਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਲਾਡੋਵਾਲ ਟੋਲ ਪਲਾਜ਼ਾ ਭਲਕੇ ਤੋਂ ਫਿਰ ਹੋਵੇਗਾ ਮੁਫ਼ਤ

ਸਿਹਤ/ਪਰਿਵਾਰ

More News

ਕਰੋਨਾ ਮਰੀਜਾਂ ਨੂੰ ਬਲੈਕ ਫੰਗਸ ਇਨਫੈਕਸ਼ਨ ਆਪਣੀ ਜਕੜ ਵਿੱਚ ਛੇਤੀ ਲੈ ਲੈਂਦੀ ਹੈ - ਡਾ. ਸੀਮਾਂਤ ਗਰਗ

Updated on Wednesday, May 26, 2021 11:51 AM IST
 
- ਕਿਹਾ ! ਕਰੋਨਾ ਦੇ ਨਾਲ-ਨਾਲ ਬਲੈਕ ਫੰਗਸ ਇਨਫੈਕਸ਼ਨ ਤੋਂ ਬਚਾਅ ਅਤੇ ਸੁਚੇਤ ਰਹਿਣ ਦੀ ਸਖਤ ਲੋੜ
- ਬਲੈਕ ਫੰਗਸ ਹੋਣ ਦੇ ਲੱਛਣ, ਜਾਂਚ ਦੇ ਢੰਗਾਂ ਬਾਰੇ ਦਿੱਤੀ ਜਾਣਕਾਰੀ
ਮੋਗਾ, 26 ਮਈ (ਮੋਹਿਤ ਕੋਛੜ) -
ਅੱਜ ਕੱਲ ਬਲੈਕ ਫੰਗਸ (ਮਿਊਕਰਮਾਈਕੋਸਿਸ) ਨਾਮ ਦੀ ਇਨਫੈਕਸਨ ਵਧ ਰਹੀ ਹੈ ਜਿਸ ਤੋਂ ਬਚਾਅ ਕਰਨ ਅਤੇ ਸੁਚੇਤ ਰਹਿਣ ਦੀ ਸਖਤ ਲੋੜ ਹੈ, ਕਿਉਂਕਿ ਕਰੋਨਾ ਦੇ ਸੰਕਰਮਣ ਦੀ ਲਪੇਟ ਵਿੱਚ ਆਏ ਮਰੀਜਾਂ ਨੂੰ ਇਹ ਇਨਫੈਕਸ਼ਨ ਆਪਣੀ ਜਕੜ ਵਿੱਚ ਛੇਤੀ ਲੈ ਲੈਂਦੀ ਹੈ ਜੋ ਕਿ ਘਾਤਕ ਸਿੱਧ ਹੋ ਸਕਦੀ ਹੈ। ਅਜਿਹੇ ਵਿੱਚ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤ ਦਾ ਖਿਆਲ ਰੱਖੀਏ ਅਤੇ ਪੰਜਾਬ ਸਰਕਾਰ ਵੱਲੋਂ ਮਿਸ਼ਨ ਫਤਹਿ ਤਹਿਤ ਜਾਰੀ ਕੀਤੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰੀਏ।
- ਕਿਹਾ ! ਕਰੋਨਾ ਦੇ ਨਾਲ-ਨਾਲ ਬਲੈਕ ਫੰਗਸ ਇਨਫੈਕਸ਼ਨ ਤੋਂ ਬਚਾਅ ਅਤੇ ਸੁਚੇਤ ਰਹਿਣ ਦੀ ਸਖਤ ਲੋੜ
ਅੱਜ ਵਿਸ਼ੇਸ਼ ਗੱਲਬਾਤ ਕਰਦਿਆਂ ਮੋਗਾ ਸ਼ਾਮ ਨਰਸਿੰਗ ਹੋਮ ਅਤੇ ਹਾਰਟ ਸੈਂਟਰ ਦੇ ਐਮ. ਡੀ  ਡਾ. ਸੀਮਾਂਤ ਗਰਗ ਨੇ ਦੱਸਿਆ ਕਿ ਬੇਕਾਬੂ ਸ਼ੂਗਰ ਦੇ ਰੋਗੀ, ਘੱਟ ਇਮੀਊਨਿਟੀ ਵਾਲੇ ਵਿਅਕਤੀ (ਐਚ.ਆਈ.ਵੀ, ਕੈਂਸਰ ਆਦਿ ਤੋਂ ਪੀੜਤ),  ਸਟੀਰਾਇਡਜ/ ਇਮਿਊਨੋਮੇਡੁਲੇਟਰਾਂ ਨਾਲ ਕੋਵਿਡ-19 ਤੋਂ ਠੀਕ ਹੋਏ ਵਿਅਕਤੀ, ਲੰਮਾ ਸਮਾਂ ਆਕਸੀਜਨ ‘ਤੇ ਰਹਿਣ ਵਾਲੇ ਮਰੀਜਾਂ ਨੂੰ ਇਸ ਇਨਫੈਕਸ਼ਨ ਦਾ ਜਿਆਦਾ ਖਤਰਾ ਹੈ।
- ਬਲੈਕ ਫੰਗਸ ਹੋਣ ਦੇ ਲੱਛਣ, ਜਾਂਚ ਦੇ ਢੰਗਾਂ ਬਾਰੇ ਦਿੱਤੀ ਜਾਣਕਾਰੀ
ਡਾ. ਸੀਮਾਂਤ ਗਰਗ ਨੇ ਅਪੀਲ ਕੀਤੀ ਕਿ ਇਹ ਉਪਰੋਕਤ ਵਿਅਕਤੀ ਆਪਣਾ ਖਾਸ ਖਿਆਲ ਰੱਖਣ ਨੂੰ ਤਰਜੀਹ ਦੇਣ।  ਚਿਹਰਾ ਦਰਦ ਜਾਂ ਸੋਜਸ,  ਨੱਕ ਬੰਦ ਹੋਣਾ ਜਾਂ ਭੂਰਾ ਤਰਲ ਵਹਿਣਾ,  ਦੰਦ ਦਰਦ, ਦੰਦਾਂ ਦਾ ਢਿੱਲਾ ਪੈਣਾ,  ਅੱਖਾਂ ਵਿੱਚ ਲਾਲੀ, ਦਰਦ ਜਾਂ ਸੋਜਸ਼, ਬੁਖਾਰ, ਸਾਹ ਲੈਣ ‘ਚ ਤਕਲੀਫ, ਸਿਰ ਦਰਦ, ਭੁਲੇਖੇ ਪੈਣਾ, ਧੁੰਦਲਾ ਜਾਂ ਦੋ-ਦੋ ਨਜਰ ਆਉਣਾ ਇਸ ਇਨਫੈਕਸ਼ਨ ਦੇ ਲੱਛਣ ਹਨ।
ਉਨਾਂ ਕਿਹਾ ਕਿ ਇਸ ਇਨਫੈਕਸ਼ਨ ਨੂੰ ਵੱਖ ਵੱਖ ਤਰੀਕਿਆਂ ਨਾਲ ਜਾਂਚਿਆ ਜਾ ਸਕਦਾ ਹੈ, ਜਿਸ ਵਿੱਚ ਕਿ ਸੀ.ਬੀ.ਸੀ. , ਐਫ.ਬੀ.ਐਸ, ਪੀ.ਪੀ.ਬੀ.ਐਸ, ਐਚ.ਬੀ.ਏ.1 ,ਨੱਕ ਦੀ ਐਂਡੋਸਕੋਪੀ,  ਰੰਨਲ ਫੰਕਸਨ ਟੈਸਟ, ਸੀ.ਟੀ-ਪੀ.ਐਨ.ਐਸ., ਐਮ.ਆਰ.ਆਈ. ਔਰਬਿਟ, ਪੀ.ਐਨ.ਐਸ., ਬ੍ਰੇਨ ਵਿਦ ਕੰਟ੍ਰਾਸਟ, ਮਿਊਕਰਮਾਈਕੋਸਿਸ ਜਾਂਚਣ ਲਈ ਟੈਸਟ ਸ਼ਾਮਿਲ ਹਨ।
 
ਡਾ. ਸੀਮਾਂਤ ਗਰਗ ਨੇ ਦੱਸਿਆ ਕਿ ਜੇਕਰ ਕਿਸੇ ਮਰੀਜ ਨੂੰ ਇਹ ਇਨਫੈਕਸ਼ਨ ਹੋ ਜਾਂਦੀ ਹੈ ਤਾਂ ਹਾਇਪਰਗਲਾਈਸੰਮੀਆ ਕੰਟਰੋਲ ਕਰਕੇ, ਐਂਟੀਫੰਗਲ ਇਲਾਜ ਨਾਲ, ਸਰਜੀਕਲ ਡੀਬ੍ਰਾਈਡਮੈਂਟ ਰੇਡੀਉਲੌਜੀਕਲ ਮੌਨੀਟਰਿੰਗ ਨਾਲ ਇਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।  
ਉਹਨਾਂ ਨੇ ਦੱਸਿਆ ਕਿ ਬਲੈਕ ਫੰਗਸ ਦਾ ਕੋਈ ਵੀ ਲੱਛਣ ਦਿੱਸਣ ‘ਤੇ ਤੁਰੰਤ  ਗਲਾ, ਮੈਡੀਸਨ, ਛਾਤੀ ਰੋਗਾਂ ਦੇ ਮਾਹਿਰ ਜਾਂ ਪਲਾਸਟਿਕ ਸਰਜਨ ਨਾਲ ਸੰਪਰਕ ਕਰਕੇ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਕਿ ਸਮੇਂ ਸਿਰ ਇਸ ਇਨਫੈਕਸ਼ਨ ਦਾ ਇਲਾਜ ਹੋ ਸਕੇ।
 
 

ਵੀਡੀਓ

ਹੋਰ
Have something to say? Post your comment
X