Hindi English Tuesday, 06 May 2025 🕑
BREAKING
4000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ PSPCL ਦੇ ਲਾਈਨਮੈਨ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਪੰਚਾਇਤੀ ਚੋਣਾਂ : ਮੋਹਾਲੀ ਜ਼ਿਲ੍ਹੇ ਵਿੱਚ ਸਰਪੰਚੀ ਲਈ ਰਾਖਵੀਆਂ ਸੀਟਾਂ ਦਾ ਐਲਾਨ ਸਾਬਕਾ ਫੌਜੀ ਨੇ ਪੁੱਤ ਨਾਲ ਮਿਲ ਕੇ ਕੀਤਾ ਬਜ਼ੁਰਗ ਨੰਬਰਦਾਰ ਦਾ ਕਤਲ ਪੰਜਾਬ ‘ਚ APP ਆਗੂ ਤੇ ਸਾਥੀਆਂ ‘ਤੇ ਕਾਤਲਾਨਾ ਹਮਲਾ ਫਿਰ ਲੱਗੇ ਭੂਚਾਲ ਦੇ ਝਟਕੇ ਪੀਸੀਐਸ ਅਧਿਕਾਰੀ ਨੂੰ ਦਿੱਤਾ ਸਿੱਖਿਆ ਬੋਰਡ ਦੇ ਸਕੱਤਰ ਦਾ ਵਾਧੂ ਚਾਰਜ ਸ਼ਰਮਨਾਕ : ਪੰਜਾਬ ‘ਚ 85 ਸਾਲਾ ਹੈਵਾਨ ਵਲੋਂ ਮਾਸੂਮ ਨਾਲ ਬਲਾਤਕਾਰ ਦਿਲਜੀਤ ਦੋਸਾਂਝ ਨੂੰ ਝਟਕਾ, ਸ਼ੈਂਸਰ ਬੋਰਡ ਨੇ ਨਵੀਂ ਫਿਲਮ ‘ਪੰਜਾਬ 95’ ’ਤੇ ਚਲਾਈ ਕੈਂਚੀ ਡਿਪਟੀ ਕਮਿਸ਼ਨਰ ਵੱਲੋ ਪੰਚਾਇਤੀ ਚੋਣਾਂ ਲਈ ਸਰਪੰਚਾਂ ਦੀ ਰਿਜਰਵੇਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਲਾਡੋਵਾਲ ਟੋਲ ਪਲਾਜ਼ਾ ਭਲਕੇ ਤੋਂ ਫਿਰ ਹੋਵੇਗਾ ਮੁਫ਼ਤ

ਸਿਹਤ/ਪਰਿਵਾਰ

More News

ਜ਼ਿਆਦਾ ਮੋਬਾਇਲ ਵਰਤਣਾ ਸਿਹਤ ਲਈ ਹਾਨੀਕਾਰਕ

Updated on Friday, February 07, 2020 15:29 PM IST

ਸਮਾਰਟਫ਼ੋਨ ਨੂੰ ਜੇ ਠੀਕ ਢੰਗ ਨਾਲ ਲੋੜ ਮੁਤਾਬਕ ਹੀ ਵਰਤਿਆ ਜਾਵੇ, ਤਾਂ ਇਹ ਇੱਕ ਵਰਦਾਨ ਹੈ ਪਰ ਜੇ ਇਸ ਦੀ ਦੁਰਵਰਤੋਂ ਕੀਤੀ ਜਾਵੇ, ਤਾਂ ਇਹ ਸਰਾਪ ਵੀ ਹੋ ਸਕਦਾ ਹੈ। ਅਜੋਕੀ ਨਵੀਂ ਪੀੜ੍ਹੀ ਉੱਤੇ ਇਹ ਸਮਾਰਟਫ਼ੋਨ ਕੁਝ ਜ਼ਿਆਦਾ ਹੀ ਭਾਰੂ ਪੈ ਰਿਹਾ ਹੈ। ਇਸ ਲਈ ਉਨ੍ਹਾਂ ਵਾਸਤੇ ਇਹ ਵਰਦਾਨ ਨਹੀਂ, ਸਗੋ਼ ਸਰਾਪ ਹੀ ਬਣਦਾ ਜਾ ਰਿਹਾ ਹੈ। ਉਨ੍ਹਾਂ ਦੀ ਸਿਹਤ ਖ਼ਰਾਬ ਹੋ ਰਹੀ ਹੈ।
ਸਮਾਰਟਫ਼ੋਨ ਦੀ ਵਧੇਰੇ ਵਰਤੋਂ ਨਾਲ ਨੋਮੋਫ਼ੋਬੀਆ ਨਾਂਅ ਦੀ ਬੀਮਾਰੀ ਵੀ ਲੱਗ ਰਹੀ ਹੈ; ਜਿਸ ਵਿੱਚ ਵਰਤੋਂਕਾਰ (USER) ਦੇ ਮਨ ਵਿੱਚ ਇਹ ਪੱਕਾ ਡਰ ਬੈਠ ਜਾਂਦਾ ਹੈ ਕਿ ਉਸ ਦਾ ਫ਼ੋਨ ਕਿਤੇ ਗੁਆਚ ਨਾ ਜਾਵੇ ਤੇ ਉਸ ਦੇ ਬਿਨਾ ਕਿਤੇ ਰਹਿਣਾ ਨਾ ਪੈ ਜਾਵੇ।
ਐਡੋਬੀ ਵੱਲੋਂ ਕੀਤੇ ਇੱਕ ਅਧਿਐਨ ਮੁਤਾਬਕ ਭਾਰਤ ਦੇ ਬਹੁਤੇ ਨੌਜਵਾਨ ਇਸ ਫ਼ੋਬੀਆ ਰੋਗ ਤੋਂ ਪੀੜਤ ਹਨ। 10 ਵਿੱਚੋਂ ਤਿੰਨ ਜਣੇ ਇੱਕ ਤੋਂ ਵੱਧ ਉਪਕਰਣ ਵਰਤਦੇ ਹਨ ਤੇ ਉਹ ਆਪਣੇ 90 ਫ਼ੀ ਸਦੀ ਕੰਮ ਉਪਕਰਣਾਂ ਨਾਲ ਹੀ ਕਰਦੇ ਹਨ।
ਅਧਿਐਨ ਮੁਤਾਬਕ 50 ਫ਼ੀਸ ਦੀ ਖਪਤਕਾਰ ਮੋਬਾਇਲ ਉੱਤੇ ਗਤੀਵਿਧੀ ਸ਼ੁਰੂ ਕਰਨ ਤੋਂ ਬਾਅਦ ਮੁੜ ਕੰਪਿਊਟਰ ਉੱਤੇ ਕੰਮ ਸ਼ੁਰੂ ਕਰ ਦਿੰਦੇ ਹਨ। ਮੋਬਾਇਲ ਫ਼ੋਨ ਉੱਤੇ ਲੰਮੇ ਸਮੇਂ ਤੱਕ ਵਰਤੋਂ ਨਾਲ ਗਰਦਨ ਵਿੱਚ ਦਰਦ, ਅੱਖਾਂ ਵਿੱਚ ਸੁੱਕਾਪਣ, ਕੰਪਿਊਟਰ ਵਿਜ਼ਨ ਸਿੰਡ੍ਰੋਮ ਤੇ ਉਨੀਂਦਰਾ ਰੋਗ ਹੋ ਸਕਦਾ ਹੈ।
ਅਧਿਐਨ ਰਾਹੀਂ ਇਹ ਤੱਥ ਵੀ ਸਾਹਮਣੇ ਆਇਆ ਹੈ ਕਿ 20 ਤੋਂ 30 ਸਾਲ ਤੱਕ ਦੀ ਉਮਰ ਦੇ ਲਗਭਗ 60 ਫ਼ੀ ਸਦੀ ਨੌਜਵਾਨਾਂ ਨੂੰ ਆਪਣਾ ਮੋਬਾਇਲ ਫ਼ੋਨ ਗੁਆਚਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ।

ਵੀਡੀਓ

ਹੋਰ
Have something to say? Post your comment
X