ਮੋਹਾਲੀ, 16 ਫਰਵਰੀ:
ਆਈਵੀ ਹਸਪਤਾਲ ਮੋਹਾਲੀ ਨੇ ਥ੍ਰਿੱਲ ਜੋਨ ਦੇ ਚੰਡੀਗੜ੍ਹ ਵਿਖੇ ਪੰਜਾਬ ਹਾਫ ਮੈਰਾਥਨ ਦੇ ਨਾਲ ਆਧਿਕਾਰਿਕ ਮੈਡੀਕਲ ਪਾਰਟਨਰ ਦੇ ਤੌਰ ਤੇ ਸਹਭਾਗਿਤਾ ਕੀਤੀ। ਇਹ ਮੈਰਾਥਨ ਯੁਵਾਵਾਂ ਵਿੱਚ ਨਸ਼ਿਆਂ ਦੇ ਵੱਧਦੇ ਦੁਰਪਯੋਗ ਦੇ ਖਿਲਾਫ ਆਜੋਜਿਤ ਕੀਤੀ ਗਈ ਸੀ, ਜਿਸ ਵਿੱਚ ਟ੍ਰਾਈਸਿਟੀ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ।
ਆਈਵੀ ਹਸਪਤਾਲ ਦੀ ਐਡਵਾਂਸਡ ਮੇਡੀਕਲ ਐਂਬੁਲੈਸ ਅਤੇ ਡਾਕਟਰ, ਫਿਜਯੋਥੇਰੇਪਿਸਟ ਅਤੇ ਨਰਸਿੰਗ ਸਟਾਫ ਬੇਸ ਸਟੇਸ਼ਨ ਤੇ ਤੈਨਾਤ ਰਹੇ ਅਤੇ ਜ਼ਰੂਰਤ ਪੈਣ ਤੇ ਮੈਡੀਕਲ ਕੇਅਰ ਪ੍ਰਦਾਨ ਕੀਤੀ ।
ਆਈਵੀ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਡਾ. ਕੰਵਲਦੀਪ ਨੇ ਦੱਸਿਆ ਕਿ ਐਂਬੂਲੈਂਸ ਅਤਿ ਆਧੁਨਿਕ ਜੀਵਨ ਸਹਾਇਤਾ ਪ੍ਰਣਾਲੀਆਂ ਨਾਲ ਲੈਸ ਸੀ ।