ਨਵੀਂ ਦਿਲੀ : 17 ਅਪ੍ਰੈਲ
ਕਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਦੇਸ਼ ਭਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਰੋਜ਼ਾਨਾ 2 ਲੱਖ ਤੋਂ ਵਧ ਮਰੀਜ਼ ਸਾਹਮਣੇ ਆ ਰਹੇ ਹਨ। ਕੋਰੋਨਾ ਦੌਰ ਵਿੱਚ ਕੇਂਦਰ ਸਰਕਾਰ ਵੱਲੋਂ ਜ਼ਰੂਰੀ ਦਵਾਈਆਂ ਦੀਆਂ ਕੀਮਤਾਂ ਘਟਾਈਆਂ ਗਈਆਂ ਹਨ।
ਰੇਮਡੇਸੀਵਰ ਦੀ ਕੀਮਤ 5400 ਤੋਂ ਘਟਾਕੇ 3500 ਤੋਂ ਘੱਟ ਹੋ ਗਈ ਹੈ। ਕਾਰ ਨੇ ਕੈਡੇਲੀਆ ਹੈਲਥਕੇਅਰ ਲਿਮਟਿਡ ਦੀ ਦਵਾਈ REMDAC ਦੀ ਕੀਮਤ 2800 ਰੁਪਏ ਤੋਂ ਘਟਾਕੇ 899 ਰੁਪਏ ਕਰ ਦਿੱਤੀ ਹੈ। ਇਸ ਤੋਂ ਇਲਾਵਾ ਸਿੰਜੇਨ ਇੰਟਰਨੈਸ਼ਨਲ ਲਿਮਟਿਡ ਦੀ ਦਵਾਈ Remwin ਨੂੰ 3950 ਤੋਂ ਘਟਾਕੇ 2450 ਰੁਪਏ, ਸਿਪਲਾ ਦੀ CIPREMI ਨੂੰ 4000 ਤੋਂ ਘਟਾ ਕੇ 3000, Mylan ਫਾਰਮਸੁਟੀਕਲਸ ਦੀ DESREM ਦੀ ਕੀਮਤ 4800 ਰੁਪਏ ਤੋਂ ਘਟਾਕੇ 3400 ਰੁਪਏ ਕਰ ਦਿੱਤਾ ਹੈ।
ਕੇਂਦਰ ਸਰਕਾਰ ਨੇ JUBI-R ਦੀਆਂ ਕੀਮਤਾਂ ਵੀ 1300 ਰੁਪਏ ਦੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਇਹ ਦਵਾਈ ਪਹਿਲਾਂ 4700 ਰੁਪਏ ਵਿੱਚ ਮਿਲਦੀ ਸੀ, ਜੋ ਕਿ ਹੁਣ 3400 ਰੁਪਏ ਵਿੱਚ ਮਿਲੇਗੀ। ਸਰਕਾਰ ਨੇ ਇਸ ਤੋਂ ਇਲਾਵਾ COVIFOR ਦੀਆਂ ਕੀਮਤਾਂ ਵਿੱਚ ਵੀ ਕਟੌਤੀ ਕੀਤੀ ਹੈ। ਇਹ ਦਵਾਈ ਹੁਣ 5400 ਰੁਪਏ ਦੀ ਥਾਂ ਸਿਰਫ 3490 ਰੁਪਏ ਵਿੱਚ ਮਿਲੇਗੀ।