ਬਾਰਸੀਲੋਨਾ, 6 ਅਪ੍ਰੈਲ :
ਬਾਰਸੀਲੋਨਾ ਇੰਸਟੀਚਿਊਟ ਫਾਰ ਗਲੋਬਲ ਹੈਲਥ ਵੱਲੋਂ ਕੀਤੀ ਗਈ ਇਕ ਖੋਜ ਵਿੱਚ ਇਹ ਸਿੱਟਾ ਕੱਢਿਆ ਗਿਆ ਹੈ ਕਿ ਕੌਮਾਂਤਰੀ ਕੋਵਿੰਡ 19 ਸੰਕਟ ਦੁਆਰਾ ਪੈਦਾ ਕੀਤੀਆਂ ਮਾਨਸਿਕ ਸਿਹਤ ਸਮੱਸਿਆਵਾਂ ਹੁਣ ਅਗਲੀ ਮਹਾਂਮਾਰੀ ਬਣੇਗੀ।
ਲੋਕਾਂ ਦੀ ਮਾਨਸਿਕ ਸਿਹਤ ਨੂੰ ਕਈ ਢੰਗਾਂ ਨਾਲ ਲਗਾਤਾਰ ਹਮਲਿਆਂ ਦਾ ਸ਼ਿਕਾਰ ਬਣਾਇਆ ਗਿਆ ਹੈ, ਜਿਸ ਕਰਕੇ ਇਸ ਪਾਸੇ ਤੁਰੰਮ ਧਿਆਨ ਦੇਣ ਦੀ ਜ਼ਰੂਰਤ ਹੈ। ਇਹ ਗੱਲ ਉਥੋਂ ਦੀ ਸਥਾਨਕ ਇਕ ਖ਼ਬਰ ਏਜੰਸੀ ਵੱਲੋਂ ਦਿੱਤੀ ਗਈ ਹੈ।
ਮਾਨਸਿਕ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਦੀ ਕੌਮਾਂਤਰੀ ਆਰਥਿਕ ਲਾਗਤ ਟ੍ਰਿਲੀਅਨ ਅਮਰੀਕਨ ਡਾਲਰ ਹੋ ਸਕਦੀ ਹੈ ਗਰੀਬ ਅਤੇ ਮੱਧ ਵਰਗੀ ਦੇਸ਼ਾਂ ਵਿੱਚ ਮਾਨਸਿਕ ਅਸੰਤੁਲਿਨ ਦੇ ਸ਼ਿਕਾਰ ਲੋਕਾਂ ’ਚੋਂ 85 ਫੀਸਦੀ ਲੋਕ ਇਸ ਦਾ ਇਲਾਜ ਕਰਾਉਣ ਦੇ ਸਮਰਥਨ ਨਹੀਂ ਹੋਣਗੇ, ਜਿਸ ਨਾਲ ਸੰਸਾਰ ਪੱਧਰ ’ਤੇ ਅਣਕਿਆਸਿਆ ਸੰਕਟ ਪੈਦਾ ਹੋ ਜਾਵੇਗਾ।
ਇਸ ਤੋਂ ਬਿਨਾਂ ਹੋਰ ਗੱਲਾਂ ਜੋ ਇਸ ਸੰਕਟ ਨੁੰ ਡੁੰਘਾ ਕਰਨਗੀਆਂ, ਉਨ੍ਹਾਂ ’ਚ ਪਰਿਵਾਰਾਂ ਵਿਚ ਵਿਚਰਨ ’ਚ ਸੋਧਾਂ, ਘਰੇਲੂ ਹਿੰਸਾ, ਇਕੱਲਤਾ, ਪਰਿਵਾਰਾਂ ਤੇ ਮਿੱਤਰਾਂ ਦੇ ਜਾਣ ਦਾ ਦੁੱਖ, ਆਮ ਚਿੰਤਾ ਕਿੱਤੇ ਦਾ ਖੁਸ ਜਾਣਾ ਤੇ ਬਿਮਾਰੀ ਤੋਂ ਬਾਅਦ ਦਾ ਸਦਮਾ ਆਦਿ ਹਨ।