ਮੋਹਾਲੀ , 9 ਮਾਰਚ:
ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਨੇ ਅੱਜ ਆਪਣੇ ਕਿਡਨੀ ਟ੍ਰਾਂਸਪਲਾਂਟ ਯੂਨਿਟ 'ਚ ਸਫਲ 750 ਕਿਡਨੀ ਟ੍ਰਾਂਸਪਲਾਂਟ ਦੇ ਪੂਰਾ ਹੋਣ ਦਾ ਐਲਾਨ ਕੀਤਾ। ਅਗਸਤ 2013 'ਚ ਇਸ ਯੂਨਿਟ ਦੀ ਸਥਾਪਨਾ ਦੇ ਬਾਅਦ ਤੋਂ, ਮੈਕਸ ਹਸਪਤਾਲ, ਪੂਰੇ ਭਾਰਤ 'ਚ ਕਿਡਨੀ ਟ੍ਰਾਂਸਪਲਾਂਟ ਦੇ ਸਭ ਤੋਂ ਵੱਡੇ ਸੈਂਟਰ ਵਜੋਂ ਤੇਜੀ ਨਾਲ ਉਭਰਿਆ ਹੈ।
ਡਾ. ਮੁਨੀਸ਼ ਚੌਹਾਨ, ਸੀਨੀਅਰ ਕੰਸਲਟੈਂਟ-ਨੈਫਰੋਲੋਜੀ ਅਤੇ ਕਿਡਨੀ ਟ੍ਰਾਂਸਪਲਾਂਟ ਨੇ ਕਿਹਾ ਕਿ ਮੈਕਸ ਸੈਂਟਰ ਏਬੀਓ ਇਨਕੰਪੇਟੇਬਲ ਟ੍ਰਾਂਸਪਲਾਂਟ ਕਰਨ, ਐਚਆਈਵੀ ਪੋਜਿਟਿਵ ਲੋਕਾਂ ਦਾ ਟ੍ਰਾਂਸਪਲਾਂਟ ਅਤੇ ਲਾਈਵ ਕਿਡਨੀ ਦਾਤਾਵਾਂ ਦਾ ਟ੍ਰਾਂਸਪਲਾਂਟ ਲਈ ਖੇਤਰ 'ਚ ਪਹਿਲਾ ਸੈਂਟਰ ਹੈ। ਕੇਂਦਰ ਨੇ ਸਵੈਪ ਟ੍ਰਾਂਸਪਲਾਂਟ ਅਤੇ ਪੀਡਿਆਟ੍ਰਿਕ ਟ੍ਰਾਂਸਪਲਾਂਟਸ ਦੇ ਕਈ ਮਾਮਲਿਆਂ ਨੂੰ ਸਫਲਤਾਪੂਰਵਕ ਪੂਰਾ ਕੀਤਾ ਹੈ।
ਵਿਵਾਨ ਸਿੰਘ ਗਿੱਲ ਵੀਪੀ ਐਂਡ ਜੋਨਲ ਹੈਡ ਮੈਕਸ ਹਸਪਤਾਲ ਪੰਜਾਬ ਨੇ ਕਿਹਾ ਕਿ ਹਸਪਤਾਲ ਨਾ ਸਿਰਫ ਪੰਜਾਬ, ਜੰਮੂ-ਕਸ਼ਮੀਰ, ਹਰਿਆਣਾ, ਹਿਮਾਚਲ ਦੇ ਮਰੀਜਾਂ ਨੂੰ ਬੇਹਤਰ ਇਲਾਜ਼ ਸੁਵਿਧਾਵਾਂ ਪ੍ਰਦਾਨ ਕਰ ਰਿਹਾ ਹੈ, ਸਗੋਂ ਯੂ.ਪੀ., ਬਿਹਾਰ ਅਤੇ ਮਣੀਪੁਰ ਵਰਗੇ ਰਾਜਾਂ ਦੇ ਮਰੀਜ ਵੀ ਚੰਗੀ ਗਿਣਤੀ 'ਚ ਹਸਪਤਾਲ 'ਚ ਕਿਡਨੀ ਟ੍ਰਾਂਸਪਲਾਂਟ ਕਰਵਾ ਰਹੇ ਹਨ।
ਡਾ. ਵਿਨੇ ਸਖੁਜਾ, ਡਾਇਰੈਕਟਰ ਨੈਫਰੋਲੋਜੀ ਅਤੇ ਟ੍ਰਾਂਸਪਲਾਂਟ ਮੈਡੀਸਿਨ ਨੇ ਦੱਸਿਆ ਕਿ ਮੈਕਸ ਦੇ ਡਾਕਟਰਾਂ ਨੇ ਅੰਗ ਬਦਲਣ 'ਚ ਬਲੱਡ ਬੈਰਿਅਰ (ਖੂਨ ਵਿਘਨ) ਨੂੰ ਤੋੜ ਦਿੱਤਾ ਹੈ, ਜਿਸ ਨਾਲ ਮਰੀਜਾਂ ਨੂੰ ਬਿਨਾ ਬਲੱਡ ਗਰੁੱਪ ਦਾ ਮਿਲਾਨ ਕਰਵਾਏ ਕਿਡਨੀ ਦਾਨ ਕਰਨ ਵਾਲੇ ਲੋਕਾਂ ਦੀ ਭਾਲ ਸੌਖੀ ਹੋ ਗਈ ਹੈ।