Hindi English Tuesday, 06 May 2025 🕑
BREAKING
4000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ PSPCL ਦੇ ਲਾਈਨਮੈਨ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਪੰਚਾਇਤੀ ਚੋਣਾਂ : ਮੋਹਾਲੀ ਜ਼ਿਲ੍ਹੇ ਵਿੱਚ ਸਰਪੰਚੀ ਲਈ ਰਾਖਵੀਆਂ ਸੀਟਾਂ ਦਾ ਐਲਾਨ ਸਾਬਕਾ ਫੌਜੀ ਨੇ ਪੁੱਤ ਨਾਲ ਮਿਲ ਕੇ ਕੀਤਾ ਬਜ਼ੁਰਗ ਨੰਬਰਦਾਰ ਦਾ ਕਤਲ ਪੰਜਾਬ ‘ਚ APP ਆਗੂ ਤੇ ਸਾਥੀਆਂ ‘ਤੇ ਕਾਤਲਾਨਾ ਹਮਲਾ ਫਿਰ ਲੱਗੇ ਭੂਚਾਲ ਦੇ ਝਟਕੇ ਪੀਸੀਐਸ ਅਧਿਕਾਰੀ ਨੂੰ ਦਿੱਤਾ ਸਿੱਖਿਆ ਬੋਰਡ ਦੇ ਸਕੱਤਰ ਦਾ ਵਾਧੂ ਚਾਰਜ ਸ਼ਰਮਨਾਕ : ਪੰਜਾਬ ‘ਚ 85 ਸਾਲਾ ਹੈਵਾਨ ਵਲੋਂ ਮਾਸੂਮ ਨਾਲ ਬਲਾਤਕਾਰ ਦਿਲਜੀਤ ਦੋਸਾਂਝ ਨੂੰ ਝਟਕਾ, ਸ਼ੈਂਸਰ ਬੋਰਡ ਨੇ ਨਵੀਂ ਫਿਲਮ ‘ਪੰਜਾਬ 95’ ’ਤੇ ਚਲਾਈ ਕੈਂਚੀ ਡਿਪਟੀ ਕਮਿਸ਼ਨਰ ਵੱਲੋ ਪੰਚਾਇਤੀ ਚੋਣਾਂ ਲਈ ਸਰਪੰਚਾਂ ਦੀ ਰਿਜਰਵੇਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਲਾਡੋਵਾਲ ਟੋਲ ਪਲਾਜ਼ਾ ਭਲਕੇ ਤੋਂ ਫਿਰ ਹੋਵੇਗਾ ਮੁਫ਼ਤ

ਸਿਹਤ/ਪਰਿਵਾਰ

More News

ਝੜਦੇ ਤੇ ਚਿੱਟੇ ਵਾਲਾਂ ਨੂੰ ਰੋਕਣ ਦਾ ਢੰਗ

Updated on Sunday, April 18, 2021 14:40 PM IST

ਹਰਪ੍ਰੀਤ ਸਿੰਘ ਭੰਡਾਰੀ, ਨੇਚੁਰੋਪੈਥ ਪੀਐਚ.ਡੀ

ਦੁਨੀਆਂ ਵਿਚ ਬਹੁਤੇ ਲੋਕ ਆਪਣੇ ਵਾਲਾਂ ਦੀ ਦੇਖਭਾਲ ਦੇ ਲਈ ਅਕਸਰ ਪ੍ਰੇਸ਼ਾਨ ਰਹਿੰਦੇ ਹਨ। ਜੇਕਰ ਕਿਸੇ ਨੂੰ ਵਾਲ ਝੜਣ ਦੀ ਸ਼ਿਕਾਇਤ ਹੈ ਤਾਂ ਕੋਈ ਅਜਿਹਾ ਵੀ ਹੈ ਜੋ ਆਪਣੇ ਵਾਲ ਨਾ ਵਧਣ ਤੋਂ ਪ੍ਰੇਸ਼ਾਨ ਵੀ ਹੈ। ਕੁਝ ਔਰਤਾਂ ਤੇ ਕਈ ਕੇਸਧਾਰੀ ਮਰਦ ਵੀ ਪਹਿਲਾਂ ਤਾਂ ਆਪਣੇ ਵਾਲਾਂ ਨੂੰ ਕਟਵਾ ਲੈਂਦੇ ਹਨ ਪਰ ਬਾਅਦ ‘ਚ ਉਹਨਾਂ ਦੇ ਨਾਂਹ ਵਧਣ ਕਾਰਨ ਪ੍ਰੇਸ਼ਾਨ ਹੋ ਜਾਂਦੇ ਹਨ। ਇੱਕ ਗੱਲ ਦਾ ਖਿਆਲ ਰੱਖੋ ਕਿ ਕਦੇ ਵੀ ਕੱਟਣ ਨਾਲ ਵਾਲ ਲੰਬੇ ਨਹੀਂ ਹੋ ਸਕਦੇ ਕਿਉਂਕਿ ਵਾਲਾਂ ਦਾ ਜਨਮ ਅਤੇ ਵਾਧਾ ਰੋਮਾਂ ਦੇ ਅੰਦਰ ਹੁੰਦਾ ਹੈ ਜਿਹੜੇ ਸਿਰ ਦੀ ਚਮੜੀ ਦੇ ਅੰਦਰ ਹੁੰਦੇ ਹਨ। ਆਓ ਜਾਣਦੇ ਹਾਂ ਤੁਹਾਡੇ ਵਾਲਾਂ ਨਾਲ ਜੁੜੀਆਂ ਕੁਝ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ :

  • ਡੈਂਡਰਫ (ਸਿੱਕਰੀ) ਹੋਣ ਦਾ ਕਾਰਨ ਸਿਰ ਦੀ ਚਮੜੀ ਦਾ ਖੁਸ਼ਕ ਹੋਣਾ ਨਹੀਂ ਹੈ ਬਲਕਿ ਸਿਰ ਦੀ ਚਮੜੀ ਦੇ ਉੱਤੇ ਇਕ ਪੇਪੜੀਦਾਰ ਪਰਤ ਦਾ ਬਣਨਾ ਹੈ। ਸਿੱਕਰੀ ਮਰੀ ਹੋਈ ਚਮੜੀ ਦਾ ਮਾਸ ਹੈ ਇਸ ਲਈ ਡੈਂਡਰਫ ਵਾਲੇ ਵਾਲਾਂ ਨੂੰ ਕੁਦਰਤੀ ਢੰਗ ਨਾਲ ਸਾਫ ਕਰਕੇ ਠੀਕ ਕੀਤਾ ਜਾ ਸਕਦਾ ਹੈ। ਡੈਂਡਰਫ ਜ਼ਿਆਦਾ ਹੋਣ ‘ਤੇ ਚਮੜੀ ਦਾ ਰੋਗ ਵੀ ਹੋ ਸਕਦਾ ਹੈ ਇਸ ਲਈ ਆਪਣੇ ਵਾਲਾਂ ਦੀ ਸਫਾਈ ਦਾ ਖਾਸ ਧਿਆਨ ਰੱਖੋ।

 

  • ਵਾਲ ਜੇਕਰ ਦੋ ਮੂੰਹੇ ਜਾਂ ਭੁਰਭੁਰੇ ਹੋ ਜਾਣ ਤਾਂ ਉਨ੍ਹਾਂ ਨੂੰ ਸਾਫ ਜਾ ਤੰਦਰੁਸਤ ਨਾ ਸਮਝੋ। ਚਮੜੀ ਦੇ ਮਾਹਰ ਡਾਕਟਰਾਂ ਦਾ ਮੰਨਣਾ ਹੈ ਕਿ ਕੇਸਾਂ ਦੇ ਦੋ ਮੂੰਹਾਂ ਹੋਣਾ ਜਾਂ ਭੁਰਨਾ/ ਟੁੱਟਣਾ ਵਾਲਾਂ ਦੀਆਂ ਜੜ੍ਹਾਂ ਦੇ ਕਾਰਨ ਜਾਂ ਫਿਰ ਕਮਜ਼ੋਰੀ ਕਾਰਨ ਹੁੰਦਾ ਹੈ ਇਸ ਲਈ ਅਜਿਹੇ ਵਾਲਾਂ ਨੂੰ ਤੰਦਰੁਸਤ ਨਹੀਂ ਕਿਹਾ ਜਾ ਸਕਦਾ। ਅੱਜਕੱਲ ਵਾਲਾਂ ਨੂੰ ਤੇਲ ਲਗਾਉਣ ਦਾ ਰਿਵਾਜ਼ ਬਿਲਕੁਲ ਖਤਮ ਹੋ ਰਿਹਾ ਹੈ। ਵਾਲਾਂ ਨੂੰ ਤੇਲ ਲਗਾਉਣਾ ਫੈਸ਼ਨ ਦੀ ਸ਼ਾਨ ਦੇ ਖਿਲਾਫ ਸਮਝਿਆ ਜਾਂਦਾ ਹੈ। ਵਾਲਾਂ ਨੂੰ ਨਿਯਮਤ ਰੂਪ ਵਿੱਚ ਤੇਲ ਦੀ ਮਾਲਿਸ਼ ਨਾ ਕਰਨ ਅਤੇ ਕੁਦਰਤੀ ਖੁਰਾਕ ਨਾ ਖਾਣ ਦੇ ਕਾਰਨ ਵਾਲ ਟੁੱਟਣੇ ਅਤੇ ਭੁਰਨੇ ਸ਼ੁਰੂ ਹੋ ਜਾਂਦੇ ਹਨ, ਅਜਿਹੀ ਹਾਲਤ ਤੁਹਾਡੇ ਵਾਲਾਂ ਦੇ ਲਈ ਕਾਫੀ ਨੁਕਸਾਨ ਵਾਲੀ ਸਿੱਧ ਹੁੰਦੀ ਹੈ।

 

  • ਝੱਗ ਬਨਾਉਣ ਵਾਲੇ ਸ਼ੈਂਪੂ ਦਾ ਮਤਲਬ ਇਹ ਨਹੀਂ ਕਿ ਤੁਹਾਡੇ ਵਾਲ ਇਸ ਨਾਲ ਚੰਗੀ ਤਰ੍ਹਾਂ ਸਾਫ ਹੋ ਜਾਣਗੇ। ਝੱਗ ਵਾਲਾ ਸ਼ੈਂਪੂ ਬਨਾਉਣ ਲਈ ਚਮੜੀ ਨੂੰ ਬਹੁਤ ਤਰ੍ਹਾਂ ਦੇ ਨੁਕਸਾਨ ਕਰਨ ਵਾਲੇ ਕੈਮੀਕਲ ਮਿਲਾਏ ਹੁੰਦੇ ਹਨ। ਇਹਨਾਂ ਵਿਚ ਵਾਲਾਂ ਨੂੰ ਚੰਗੀ ਤਰ੍ਹਾਂ ਸਾਫ ਕਰਨ ਦੀ ਸਮਰੱਥਾ ਨਹੀਂ ਹੁੰਦੀ।

 

  • ਕੰਡੀਸ਼ਨਰ ਸਿਰਫ ਵਾਲਾਂ ਨੂੰ ਬਾਹਰੋਂ ਚਮਕਾਉਣ ਦਾ ਕੰਮ ਕਰਨ ਦੇ ਹਨ ਅਤੇ ਉਹਨਾਂ ਦੀ ਬਾਹਰਲੀ ਬਨਾਵਟ ਨੂੰ ਕਾਬੂ ਵਿੱਚ ਰੱਖਦੇ ਹਨ ਪਰ ਖਰਾਬ ਹੋਏ ਵਾਲਾਂ ਨੂੰ ਉਹ ਫਿਰ ਤੋਂ ਠੀਕ ਨਹੀਂ ਕਰ ਸਕਦੇ। ਠੀਕ ਉਸੇ ਪ੍ਰਕਾਰ ਜਿਸ ਤਰ੍ਹਾਂ ਤੁਸੀਂ ਖਤਮ ਹੋਏ ਵਾਲਾਂ ਨੂੰ ਠੀਕ ਨਹੀਂ ਕਰ ਸਕਦੇ ਉਸੇ ਤਰੀਕੇ ਨਾਲ ਕੰਡੀਸ਼ਨਰ ਵਿੱਚ ਵੀ ਅਜਿਹਾ ਕੋਈ ਗੁਣ ਨਹੀਂ ਹੈ। ਇਸਦੇ ਲਈ ਸਹੀ ਰਹੇਗਾ ਕਿ ਤੁਸੀਂ ਵਾਲਾਂ ਦੀ ਦੇਖਭਾਲ ਅਤੇ ਆਪਣੀ ਸਹੀ ਖੁਰਾਕ ਉੱਤੇ ਧਿਆਨ ਦੇਵੋ।

 

  • ਜ਼ਿਆਦਾ ਪ੍ਰੋਟੀਨ ਖਾਣ ਦੇ ਨਾਲ ਨਾਲ ਤੰਦਰੁਸਤ, ਲੰਬੇ ਅਤੇ ਸੰਘਣੇ ਹੋ ਜਾਂਦੇ ਹਨ। ਮੈਂ ਆਪਣੇ ਕੋਲ ਵਾਲਾਂ ਦਾ ਟਰੀਟਮੇਨਟ ਲੈਣ ਆਏ ਮਰੀਜ਼ਾਂ ਨੂੰ ਸਹੀ ਪ੍ਰੋਟੀਨ ਖਾਣ ਦੀ ਹਦਾਇਤ ਦਿੰਦਾ ਹਾਂ। ਮੈਂ ਇਹ ਮਹਿਸੂਸ ਕੀਤਾ ਹੈ ਕਿ ਜਦੋਂ ਵੀ ਪ੍ਰੋਟੀਨ ਖਾਣਾ ਬੰਦ ਕਰ ਦਿੱਤਾ ਜਾਂਦਾ ਹੈ ਤਾਂ ਵਾਲ ਝੜ੍ਹਣੇ ਸ਼ੁਰੂ ਹੋ ਜਾਂਦੇ ਹਨ।

 

  • ਵਾਲਾਂ ਵਿਚ ਵਾਰ ਵਾਰ ਕੰਘੀ ਕਰੀ ਜਾਣਾ ਕੋਈ ਚੰਗੀ ਗੱਲ ਨਹੀਂ। ਇਸ ਨਾਲ ਤੁਹਾਡੇ ਵਾਲ ਜਲਦੀ ਅਤੇ ਜ਼ਿਆਦਾ ਟੁੱਟਣਗੇ ਅਤੇ ਉਹਨਾਂ ਦੀਆਂ ਜੜ੍ਹਾਂ ਵਿਚੋਂ ਖੂਨ ਵੀ ਨਿੱਕਲ ਸਕਦਾ ਹੈ ਅਤੇ ਨਾਲ ਹੀ ਅਸੀਂ ਸਮੇਂ ਦੀ ਬਰਬਾਦੀ ਵੀ ਕਰਾਂਗੇ।

 

  • ਅੱਜ ਕੱਲ ਵਾਲਾਂ ਨੂੰ ਰੰਗਣ ਦਾ ਰਿਵਾਜ਼ ਬਹੁਤ ਵਧ ਗਿਆ ਹੈ। ਵਾਲਾਂ ਨੂੰ ਕਲਰਿੰਗ ਕਰਨ ਦੇ ਨਾਲ ਨਾ ਚਾਹੁੰਦੇ ਹੋਏ ਵੀ ਸਾਡੇ ਵਾਲ ਖਰਾਬ ਹੀ ਹੁੰਦੇ ਹਨ ਭਾਵੇਂ ਇਸ਼ਤਿਹਾਰਾਂ ਵਿਚ ਇਸਦੇ ਦਾਅਵੇ ਕੀਤੇ ਜਾਂਦੇ ਹਨ ਕਿ ਸਾਡੀ ਕੰਪਨੀ ਦੇ ਰੰਗ ਨਾਲ ਤੁਹਾਡੇ ਵਾਲ ਠੀਕ ਰਹਿਣਗੇ। ਪਰ ਅਜਿਹੇ ਦਾਅਵੇ ਮੁੱਢੋਂ ਹੀ ਗਲਤ ਹਨ। ਕਲਰਿੰਗ ਕੁਝ ਸਮੇਂ ਤੱਕ ਤੁਹਾਡੇ ਵਾਲਾਂ ਨੂੰ ਬਾਹਰੋਂ ਅਲੱਗ ਦਿਖ ਦਿੰਦੀ ਹੈ ਪਰ ਉਸਦੇ ਵਿੱਚ ਮੌਜੂਦ ਕੈਮੀਕਲ ਤੁਹਾਡੇ ਵਾਲਾਂ ਲਈ ਹਾਨੀਕਾਰਕ ਹੀ ਸਿੱਧ ਹੁੰਦੇ ਹਨ।

 

  • ਵਾਲਾਂ ਦੇ ਉਲਝੇ ਹੋਣ ਦਾ ਮਤਲਬ ਇਹ ਨਹੀਂ ਕਿ ਉਹ ਚਿਪਚਿਪੇ ਹੋ ਗਏ ਹਨ ਜਾਂ ਖੁਸ਼ਕ ਬਲਕਿ ਇਸ ਦਾ ਮਤਲਬ ਇਹ ਹੈ ਕਿ ਉਹ ਆਪਣੀ ਜੜ੍ਹ ਨਾਲੋਂ ਟੁੱਟ ਚੁੱਕੇ ਹਨ।

 

  • ਘਰੇਲੂ ਸ਼ੈਂਪੂ ਬਨਾਉਣ ਦਾ ਢੰਗ ਬਹੁਤ ਸੌਖਾ ਹੈ ਅਤੇ ਇਸਦੀ ਵਰਤੋਂ ਨਾਲ ਅਸੀਂ ਇਕ ਮਹੀਨੇ ਦੇ ਵਿਚ ਹੀ ਜਾਦੂ ਵਰਗੇ ਨਤੀਜੇ ਦੇਖ ਸਕਦੇ ਹਾਂ। ਨਿੰਮ ਦੀਆਂ ਪੱਤੀਆਂ, ਹਰੜ, ਬਹੇੜਾ, ਆਂਵਲਾ, ਰੀਠਾ, ਭਰਿੰਗਰਾਜ, ਸਿਕਾਕਾਈ, ਜਟਾਮਾਨਸੀ, ਚੰਦਨ ਅਤੇ ਮੁਲਤਾਨੀ ਮਿਟੀ ਨੂੰ ਮਿਲਾ ਕੇ ਸਿਰ ਧੋਣ ਨਾਲ ਵਾਲਾਂ ਦਾ ਟੁਟਣਾ, ਝੜਣਾ, ਦੋ ਮੂੰਹੇ ਵਾਲਾਂ ਦਾ ਹੋਣਾ, ਸਿਕਰੀ ਹੋਣਾ ਆਦਿ ਸਭ ਮੁਸ਼ਕਲਾਂ ਖਤਮ ਹੋ ਸਕਦੀਆਂ ਹਨ। ਪੇਟ ਸਾਫ ਰੱਖਣਾ ਬਹੁਤ ਜ਼ਰੂਰੀ ਹੈ। ਪੇਟ ਸਾਫ ਰੱਖੇ ਬਿਨਾਂ ਵਾਲਾਂ ਦਾ ਇਲਾਜ ਕਰਾਉਣਾ ਸੰਭਵ ਨਹੀਂ ਹੈ। ਇਸ ਲਈ ਹਰੀਆਂ ਪੱਤੇਦਾਰ ਅਤੇ ਰੇਸ਼ੇਦਾਰ ਖੁਰਾਕ, ਆਂਵਲਾ, ਪਾਲਕ ਰੋਜ਼ਾਨਾ ਖਾਓ। ਵਹੀਟ ਗਰਾਸ ਦਾ ਰਸ ਪੀਓ ਵੀ ਅਤੇ ਉਸਨੂੰ ਸਿਰ ਵਿਚ ਵੀ ਮਲੋ।

 

  • ਯੋਗ ਦੇ ਅਨੁਸਾਰ ਨਾੜੀ ਸੋਧਣ ਪ੍ਰਾਣਾਯਾਮ, ਅਨੁਲੋਮ- ਵਿਲੋਮ, ਕਪਾਲ ਭਾਤੀ, ਭਸਤਰੀਕਾ, ਪਵਨਮੁਕਤ ਆਸਨ, ਵਜਰ ਆਸਨ ਵਾਲ ਝੜਨ ਤੋਂ ਅਤੇ ਚਿਟੇ ਵਾਲ ਆਉਣ ਤੋਂ ਰੋਕਣ ਲਈ ਬਹੁਤ ਮਦਦ ਕਰਦੇ ਹਨ। ਪੇਟ ਉੱਤੇ ਗਰਮ ਪਾਣੀ ਦੀ ਪੱਟੀ, 15 ਮਿੰਟ ਲਈ ਗਰਮ ਪਾਣੀ ਵਿਚ ਪੈਰ ਰੱਖਣ ਦੇ ਨਾਲ ਨੈਚੁਰਪੈਥੀ ਤੁਹਾਨੂੰ ਜਾਦੂ ਵਾਂਗ ਅਸਰ ਕਰੇਗੀ।

 

  • ਸਿਰ ਉੱਤੇ ਤੇਲ ਦੀ ਮਾਲਿਸ਼ ਹਫਤੇ ਵਿਚ ਇਕ ਵਾਰ ਜਰੂਰ ਕਰ ਲੈਣੀ ਚਾਹੀਦੀ ਹੈ। ਭਾਵੇਂ ਸਿਰ ਧੋਣ ਤੋਂ ਪਹਿਲਾਂ ਕਰ ਲਵੋ ਪਰ ਕਰੋ ਜ਼ਰੂਰ। ਮਾਲਿਸ਼ ਲਈ ਸਰ੍ਹੋਂ, ਨਾਰੀਅਲ, ਜੈਤੂਨ ਅਤੇ ਤਿਲਾਂ ਦਾ ਤੇਲ ਅਲੱਗ ਅਲੱਗ ਢੰਗ ਨਾਲ ਵਰਤਿਆ ਜਾ ਸਕਦਾ ਹੈ। ਆਪਣੇ ਤੇਰਾਂ ਸਾਲਾਂ ਦੇ ਤਜ਼ਰਬੇ ਅਨੁਸਾਰ ਇਹ ਗੱਲ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਭਾਰਤ ਤੋਂ ਇਲਾਵਾ ਵਿਦੇਸ਼ੀ ਲੋਕਾਂ ਨੇ ਵੀ ਕੁਦਰਤੀ ਇਲਾਜ ਪ੍ਰਣਾਲੀ ਅਤੇ ਯੋਗ ਦੇ ਨਾਲ ਆਪਣੇ ਵਾਲਾਂ ਦੀ ਸੰਭਾਲ ਨੂੰ ਚਿੰਤਾ ਨਾਲ ਲੈਂਦਿਆਂ ਇਲਾਜ ਕੀਤਾ ਅਤੇ ਵਧੀਆ ਖੁਰਾਕ ਖਾਧੀ ਅਤੇ ਅੱਜ ਦੇਸ਼ ਵਿਦੇਸ਼ ਦੇ ਸਭ ਲੋਕ ਨੈਚੁਰਪੈਥੀ ਅਨੁਸਾਰ ਘਰ ਬੈਠ ਕੇ ਹੀ ਤੰਦਰੁਸਤ ਵਾਲਾਂ ਦੇ ਮਾਲਿਕ ਬਣੇ ਹਨ। ਵਾਲ ਝੜਣੇ ਅਤੇ ਘੱਟ ਉਮਰ ਵਿਚ ਹੀ ਵਾਲ ਚਿਟੇ ਹੋਣੇ ਤਾਂ ਠੀਕ ਹੋ ਹੀ ਜਾਂਦੇ ਹਨ ਅਤੇ ਕੁਝ ਕੇਸਾਂ ਵਿਚ ਗੰਜ ਪਈ ਚਮੜੀ ਤੋਂ ਵੀ ਵਾਲ ਉੱਗੇ ਹਨ।

(‘ਰੋਗਾਂ ਤੋਂ ਛੁਟਕਾਰਾ’ ’ਚੋਂ ਧੰਨਵਾਦ ਸਾਹਿਤ)

ਵੀਡੀਓ

ਹੋਰ
Have something to say? Post your comment
X