ਮੋਹਾਲੀ, 22 ਦਸੰਬਰ, ਦੇਸ਼ ਕਲਿੱਕ ਬਿਓਰੋ :
ਜਟਿਲ ਐਬਡਾਮਿਨਲ ਹਰਨੀਆ ਨਾਲ ਪੀੜ੍ਹਿਤ ਇੱਕ 55 ਸਾਲਾ ਔਰਤ ਦਾ ਅਧੁਨਿਕ ਹਰਨੀਆ ਸਰਜਰੀ ਰੋਬੋਟਿਕ ਐਬਡਾਮਿਨਲ ਵਾਲ ਰਿਕੰਸਟ੍ਰਕਸ਼ਨ ਦੇ ਜਰੀਏ ਮੈਕਸ ਹਸਪਤਾਲ, ਮੋਹਾਲੀ 'ਚ ਹਾਲ ਹੀ 'ਚ ਸਫਲਤਾਪੂਰਵਕ ਇਲਾਜ ਕੀਤਾ ਗਿਆ |
ਔਰਤ ਦੇ ਪੇਟ 'ਚ ਪਿਛਲੇ 8 ਸਾਲਾਂ ਤੋਂ ਸੋਜ ਸੀ ਅਤੇ ਪਿਛਲੇ 3 ਮਹੀਨਿਆਂ 'ਚ ਦਰਦ ਦੀ ਤੇਜੀ ਵਧ ਰਹੀ ਸੀ | 12 ਸਾਲ ਪਹਿਲਾਂ ਉਸਦੀਆਂ ਆਂਤਾਂ ਦੇ ਰਪਚਰ ਦੇ ਕਾਰਨ ਉਸਦੇ ਪੇਟ ਦੀ ਓਪਨ ਸਰਜਰੀ ਹੋਈ ਸੀ, ਜਿਸਦੇ ਬਾਅਦ ਉਸਦੇ ਟਾਂਕੇ ਠੀਕ ਨਹੀਂ ਹੋਏ ਸਨ | ਇਸ ਨਾਲ ਪੇਟ ਦੀ ਗਲਤ ਸੋਜ ਦਾ ਵਿਕਾਸ ਹੋਇਆ, ਜਿਸਨੂੰ ਇਨਸਿਜਨਲ ਹਰਨੀਆ ਦੇ ਰੂਪ 'ਚ ਜਾਣਿਆ ਜਾਂਦਾ ਹੈ |