220 ਔਰਤਾਂ ਦੀਆਂ ਕੈਂਸਰ ਨਾਲ ਸਬੰਧਿਤ ਬਿਮਾਰੀਆਂ ਦੇ ਕੀਤੇ ਟੈਸਟ
ਮੋਰਿੰਡਾ 24 ਨਵੰਬਰ ( ਭਟੋਆ )
ਹੋਮੀ ਭਾਬਾ ਕੈਂਸਰ ਹਸਪਤਾਲ ਤੇ ਰਿਸਰਚ ਸੈਂਟਰ ਮੋਹਾਲੀ ਦੇ ਡਾਕਟਰਾਂ ਦੀ ਟੀਮ ਵੱਲੋਂ ਗੁਰਦੁਆਰਾ ਬਾਬਾ ਹਸਤ ਲਾਲ ਪਿੰਡ ਖਾਬੜਾਂ ਵਿਖੇ ਇੱਕ ਰੋਜ਼ਾ ਕੈਂਪ ਲਗਾਇਆ ਗਿਆ ,ਜਿਸ ਵਿਚ ਡਾਕਟਰਾਂ ਦੀ ਟੀਮ ਵੱਲੋਂ 220 ਔਰਤਾਂ ਦੀਆਂ ਬਿਮਾਰੀਆਂ ਜਿਵੇਂ ਕਿ ਮੂੰਹ ਦਾ ਕੈਂਸਰ,ਛਾਤੀ ਦਾ ਕੈਂਸਰ ਅਤੇ ਬੱਚੇਦਾਨੀ ਦਾ ਕੈਂਸਰ ਆਦਿ ਦੇ ਟੈਸਟ ਕੀਤੇ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਨੰਬਰਦਾਰ ਗੁਰਪਾਲ ਸਿੰਘ ਨੇ ਦੱਸਿਆ ਕਿ ਡਾਕਟਰਾਂ ਦੀ ਟੀਮ ਵੱਲੋਂ ਪਿੰਡ ਵਿੱਚ ਘਰ-ਘਰ ਜਾ ਕੇ ਔਰਤਾਂ ਨੂੰ ਬਿਮਾਰੀਆਂ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਉਨ੍ਹਾਂ ਦੇ ਫਾਰਮ ਭਰ ਕੇ ਟੈਸਟ ਲਈ ਕੈਂਪ ਵਿੱਚ ਭੇਜਿਆ ਗਿਆ। ਇਸ ਮੌਕੇ ਤੇ ਡਾਕਟਰ ਕਵਿਤਾ ਵੱਲੋਂ ਔਰਤਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਜੇਕਰ ਕਿਸੇ ਔਰਤ ਨੂੰ ਮੂੰਹ, ਛਾਤੀ ਜਾਂ ਬੱਚੇਦਾਨੀ ਨਾਲ ਸਬੰਧਤ ਕੋਈ ਵੀ ਸ਼ਿਕਾਇਤ ਹੋਵੇ ਤਾਂ ਉਹ ਨੇੜਲੇ ਹਸਪਤਾਲ ਜਾ ਕੇ ਡਾਕਟਰੀ ਸਲਾਹ ਲੈ ਸਕਦੀ ਹੈ ਉਨ੍ਹਾਂ ਇਸ ਮੌਕੇ ਤੇ 2 ਮੋਬਾਈਲ ਨੰਬਰ ਵੀ ਜਨਤਕ ਕੀਤੇ ਜਿਨ੍ਹਾਂ ਉੱਤੇ ਕੋਈ ਵੀ ਔਰਤ ਆਪਣੀ ਬਿਮਾਰੀ ਸਬੰਧੀ ਦੱਸਕੇ ਸਲਾਹ ਲੈ ਸਕਦੀ ਹੈ। ਕੈਂਪ ਦੌਰਾਨ ਨਾਟਕ ਇਬਟਾ ਵੱਲੋਂ ਪਿੰਡ ਦੀਆਂ ਇਕੱਤਰ ਹੋਈਆਂ ਔਰਤਾਂ ਨੂੰ ਬਿਮਾਰੀਆਂ ਦੇ ਲੱਛਣ ਹੋਣ ਦੀ ਰੋਕਥਾਮ ਅਤੇ ਬਚਣ ਲਈ ਸੁਝਾਅ ਦਿੱਤੇ ਗਏ। ਕੈਂਪ ਦੌਰਾਨ ਹੋਰਨਾਂ ਤੋਂ ਬਿਨਾਂ ਡਾਕਟਰ ਦੀਪਿਕਾ, ਐਸ ਐਨ ਰੀਨਾ, ਐਫਆਈ ਕੋਮਲ ਅਤੇ ਸਮੁੱਚੀ ਟੀਮ ਵੱਲੋਂ ਸ਼ਾਨਦਾਰ ਸੇਵਾਵਾਂ ਨਿਭਾਈਆਂ ਵਿੱਚ ਸਰਪੰਚ ਅਮ੍ਰਿਤਪਾਲ ਸਿੰਘ ਰਿੰਕੂ ਰਣਜੀਤ ਸਿੰਘ ਪੰਚ, ਸੁਖਜੀਤ ਸਿੰਘ ਪੰਚ , ਗੁਰਨੇਕ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਬਾਬਾ ਹਸਤ ਲਾਲ, ਬੀਬੀ ਰਣਜੀਤ ਕੌਰ ਪ੍ਰਧਾਨ ਸੁਖਮਨੀ ਸੁਸਾਇਟੀ ,ਬੀਬੀ ਗੁਰਚਰਨ ਕੌਰ ਅਤੇ ਬੀਬੀ ਕੁਲਦੀਪ ਕੌਰ ਸਾਬਕਾ ਸਰਪੰਚ, ਬੀਬੀ ਤਰਨਜੀਤ ਕੌਰ ਚੇਅਰਮੈਨ ਸਕੂਲ ਭਲਾਈ ਕਮੇਟੀ ਅਧਿਆਪਕ ਹਰਜਿੰਦਰ ਸਿੰਘ ਗੁਰਪ੍ਰੀਤ ਕੌਰ, ਮੈਡਮ ਪਰੀਤੀ, ਗੁਰਪਾਲ ਸਿੰਘ ਨੰਬਰਦਾਰ ,ਤਰਲੋਚਨ ਸਿੰਘ, ਪ੍ਰੇਮ ਸਿੰਘ ,ਆਤਮਾ ਸਿੰਘ , ਸੁਰਜੀਤ ਸਿੰਘ , ਚਰਨਜੀਤ ਕੌਰ, ਸੁਖਵਿੰਦਰ ਕੌਰ , ਅਮਰਜੀਤ ਕੌਰ ,ਗੁਰਮੀਤ ਕੌਰ, ਪਰਮਜੀਤ ਕੌਰ ਸਮੇਤ ਵੱਡੀ ਗਿਣਤੀ ਵਿਚ ਔਰਤਾਂ ਹਾਜ਼ਰ ਸਨ ।