ਫ਼ਤਹਿਗੜ ਸਾਹਿਬ/ ਬੱਸੀ ਪਠਾਣਾਂ , ਦੇਸ਼ ਕਲਿੱਕ ਬਿਓਰੋ-
ਏਡਜ ਦੀ ਰੋਕਥਾਮ ਅਤੇ ਇਸ ਤੋਂ ਪੀੜਤ ਵਿਆਕਤੀਆਂ ਪ੍ਰਤੀ ਸਤਿਕਾਰ ਅਤੇ ਮਾਨਸਿਕ ਤੌਰ ਤੇ ਮਜਬੂਤ ਕਰਨ ਲਈ ਹਰ ਸਾਲ ਇੱਕ ਦਸੰਬਰ ਨੂੰ ਵਿਸਵ ਏਡਜ ਦਿਵਸ ਮਨਾਇਆ ਜਾਂਦਾ ਹੈ। ਪੀ ਐਚ ਸੀ ਨੰਦਪੁਰ ਕਲੌੜ ਵਿਖੇ ਅਤੇ ਅਧੀਨ ਆਉਂਦੇ ਸਿਹਤ ਕੇਂਦਰਾਂ ਵਿੱਚ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਫ਼ਤਹਿਗੜ ਸਾਹਿਬ ਡਾ. ਵਿਜੇ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੀ ਐਚ ਸੀ ਨੰਦਪੁਰ ਕਲੌੜ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਭੂਪਿੰਦਰ ਸਿੰਘ ਦੀ ਅਗਵਾਈ ਹੇਠ ਬਲਾਕ ਐਜੂਕੇਟਰ ਹੇਮੰਤ ਕੁਮਾਰ ਵੱਲੋਂ ਕੀਤਾ ਗਿਆ। ਬਲਾਕ ਐਜੂਕੇਟਰ ਹੇਮੰਤ ਕੁਮਾਰ ਨੇ ਦੱਸਿਆ ਕਿ ਏਡਜ ਐਚ ਆਈ ਵੀ ਵਾਇਰਸ ਰਾਹੀਂ ਫੈਲਦੀ ਹੈ। ਇਹ ਸਰੀਰ ਵਿੱਚ ਬਿਮਾਰੀਆਂ ਵਿਰੁੱਧ ਲੜਨ ਦੀ ਸਕਤੀ ਘਟਾ ਦਿੰਦੀ ਹੈ।ਏਡਜ ਬਿਮਾਰੀ ਤੋਂ ਪੀੜਤ ਵਿਆਕਤੀ ਤੋਂ ਸੂਈ ਸਰਿੰਜ, ਟੈਟੂ ਉਸਤਰਾ ਬਲੇਡ, ਏਡਜ ਪੀੜਤ ਔਰਤ ਤੋਂ ਬੱਚੇ ਨੂੰ ਅਤੇ ਅਸੁਰੱਖਿਅਤ ਸਬੰਧਾਂ ਕਾਰਨ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਟੇਟ ਏਡਜ ਕੰਟਰੋਲ ਸੁਸਾਇਟੀ ਅਧੀਨ ਏ ਆਰ ਟੀ ਸੈਂਟਰਾਂ ਚ ਦਵਾਈ ਮੁਫਤ ਦਿੱਤੀ ਜਾਂਦੀ ਹੈ ਅਤੇ ਐਚ ਆਈ ਵੀ ਟੈਸਟ ਮੁਫਤ ਕੀਤੇ ਜਾਂਦੇ ਹਨ ਅਤੇ ਬਚਾਅ ਲਈ ਕਾਂਊਸਲਿੰਗ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਜਾਂਚ ਕਰਵਾ ਕੇ ਏਡਜ ਪੀੜਤ ਔਰਤ ਤੋਂ ਬੱਚੇ ਨੂੰ ਏਡਜ ਹੋਣ ਤੋਂ ਬਚਾਇਆ ਜਾ ਸਕਦਾ ਹੈ।ਐਚ ਆਈ ਵੀ ਵਾਇਰਸ ਦਾ ਸਮੇਂ ਸਿਰ ਟੈਸਟ ਕਰਵਾ ਕੇ ਪਤਾ ਲਗਾ ਕੇ ਏਡਜ ਵਰਗੀ ਭਿਆਨਕ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ।